ਰੁਪਿੰਦਰ ਹਾਂਡਾ ਕਰਨ ਜਾ ਰਹੀ ਪਾਲੀਵੁੱਡ ‘ਚ ਨਵੀਂ ਪਾਰੀ ਦੀ ਸ਼ੁਰੂਆਤ, ਸੁੱਖ ਸੰਘੇੜਾ ਦੀ ਫ਼ਿਲਮ ‘ਬੀ ਟਾਊਨ’ ‘ਚ ਆਏਗੀ ਨਜ਼ਰ
ਰੁਪਿੰਦਰ ਹਾਂਡਾ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਜਲਦ ਹੀ ਸੁੱਖ ਸੰਘੇੜਾ ਦੇ ਨਾਲ ਫ਼ਿਲਮ ‘ਬੀ ਟਾਊਨ’ ਦੇ ਰਾਹੀਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਇੱਕ ਨਵਾਂ ਸਫ਼ਰ, ਇੱਕ ਨਵਾਂ ਸੁਪਨਾ…ਮੈਂ ਇੱਕ ਐਕਟਰ ਵਜੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹਾਂ।
ਰੁਪਿੰਦਰ ਹਾਂਡਾ (Rupinder Handa) ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਜਲਦ ਹੀ ਸੁੱਖ ਸੰਘੇੜਾ ਦੇ ਨਾਲ ਫ਼ਿਲਮ ‘ਬੀ ਟਾਊਨ’ ਦੇ ਰਾਹੀਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਇੱਕ ਨਵਾਂ ਸਫ਼ਰ, ਇੱਕ ਨਵਾਂ ਸੁਪਨਾ…ਮੈਂ ਇੱਕ ਐਕਟਰ ਵਜੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹਾਂ। ਤੁਹਾਡਾ ਪਿਆਰ ਤੇ ਸਹਿਯੋਗ ਮੇਰੇ ਲਈ ਸਭ ਕੁਝ ਹੈ।

“B Town— ਵਿਦੇਸ਼ਾਂ ਵਿੱਚ ਵਿਦਿਆਰਥੀ ਜੀਵਨ ਦੀ ਸੰਘਰਸ਼, ਸੁਪਨਿਆਂ ਅਤੇ ਹਕੀਕਤ ਦੀ ਕਹਾਣੀ ਹੈ”। ਜਿਵੇਂ ਕਿ ਰੁਪਿੰਦਰ ਹਾਂਡਾ ਨੇ ਵੀ ਆਪਣੀ ਪੋਸਟ ‘ਚ ਸਪੱਸ਼ਟ ਕੀਤਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਵਿਦੇਸ਼ਾਂ ‘ਚ ਜਾ ਕੇ ਆਪਣੇ ਸੁਫ਼ਨੇ ਪੂਰੇ ਕਰਨ ਦੀ ਚਾਹਤ ਰੱਖਣ ਵਾਲਿਆਂ ਨੌਜਵਾਨਾਂ ਦੇ ਸੰਘਰਸ਼ ਨੂੰ ਦਰਸਾਏਗੀ।
ਰੁਪਿੰਦਰ ਹਾਂਡਾ ਦਾ ਵਰਕ ਫਰੰਟ
ਰੁਪਿੰਦਰ ਹਾਂਡਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਾਲੀ ਐਕਟਿਵਾ, ਤਖਤਪੋਸ਼, ਪਰਵਾਹ ਨਹੀਂ ਕਰੀਦੀ ਸਣੇ ਕਈ ਹਿੱਟ ਗੀਤ ਗਾਏ ਹਨ।