ਮਿਸ ਪੂਜਾ ਦੀ ਮੌਤ ਦੀ ਅਫਵਾਹ ਫੈਲੀ , ਗਾਇਕਾ ਨੇ ਪੋਸਟ ਪਾ ਕੇ ਦਿੱਤਾ ਜਵਾਬ, ’ਟਲ ਜੋ ਟਲ ਜੋ, ਏਨੀਂ ਛੇਤੀ ਨੀ….’

ਆਏ ਦਿਨ ਸਿਤਾਰਿਆਂ ਦੀ ਮੌਤ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ । ਹੁਣ ਮਿਸ ਪੂਜਾ ਦੀ ਮੌਤ ਦੀ ਅਫਵਾਹ ਕਿਸੇ ਵੱਲੋਂ ਫੈਲਾ ਦਿੱਤੀ ਗਈ । ਜਿਸ ਤੋਂ ਬਾਅਦ ਮਿਸ ਪੂਜਾ ਸਾਹਮਣੇ ਆਈ ਹੈ ਅਤੇ ਉਸ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ “ਟਲ ਜੋਟ ਟਲ ਜੋ ਏਨੀ ਛੇਤੀ ਨੀ ਮਰਦੀ ਮੈਂ। ਹਮ ਅਭੀ ਜ਼ਿੰਦਾ ਹੈਂ”।

By  Shaminder Kaur Kaler December 19th 2025 02:40 PM

ਆਏ ਦਿਨ ਸਿਤਾਰਿਆਂ ਦੀ ਮੌਤ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ । ਹੁਣ ਮਿਸ ਪੂਜਾ ਦੀ ਮੌਤ ਦੀ ਅਫਵਾਹ ਕਿਸੇ ਵੱਲੋਂ ਫੈਲਾ ਦਿੱਤੀ ਗਈ । ਜਿਸ ਤੋਂ ਬਾਅਦ ਮਿਸ ਪੂਜਾ ਸਾਹਮਣੇ ਆਈ ਹੈ ਅਤੇ ਉਸ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ “ਟਲ ਜੋਟ ਟਲ ਜੋ ਏਨੀ ਛੇਤੀ ਨੀ ਮਰਦੀ ਮੈਂ। ਹਮ ਅਭੀ ਜ਼ਿੰਦਾ ਹੈਂ”।ਦੱਸ ਦਈਏ ਕਿ ਪੰਜਾਬ ਨਾਂਅ ਦੇ ਹੇਠ ਕਿਸੇ ਨੇ ਫੇਸਬੱਕੁ ਪੇਜ ਤੇ ਇਹ ਪੋਸਟ ਪਾਈ ਹੈ।


ਜਿਸ ਨੂੰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਸਾਂਝਾ ਕੀਤਾ ਹੈ। ਜਿਸ ‘ਚ ਉਸ ਸ਼ਖਸ ਨੇ ਮਿਸ ਪੂਜਾ ਦੀ ਮੌਤ ਦੀ ਅਫਵਾਹ ਦੀ ਖ਼ਬਰ ਸ਼ੇਅਰ ਕੀਤੀ ।ਜਿਸ ਤੋਂ ਬਾਅਦ ਮਿਸ ਪੂਜਾ ਨੇ ਇਸ ਸ਼ਖਸ ਨੂੰ ਕਰਾਰਾ ਜਵਾਬ ਦਿੱਤਾ ਹੈ। 


ਮਿਸ ਪੂਜਾ ਦਾ ਵਰਕ ਫ੍ਰੰਟ 

ਮਿਸ ਪੂਜਾ ਦੇ ਵਰਕ ਫ੍ਰੰਟ ਦੀ ਗੱਲ ਕਰੀੲੁੇ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦੇ ਨਾਂਅ ਤੇ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਹੈ। ਮਿਸ ਪੂਜਾ ਰੌਮੀ ਟਾਹਲੀ ਦੇ ਨਾਲ ਵਿਆਹੇ ਹੋਏ ਹਨ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਮਿਸ ਪੂਜਾ ਵਿਦੇਸ਼ ‘ਚ ਹੀ ਰਹਿੰਦੇ ਹਨ ਜਿੱਥੇ ਉਹ ਗਾਇਕੀ ਦੇ ਨਾਲ-ਨਾਲ ਆਪਣਾ ਕੋਈ ਕਾਰੋਬਾਰ ਵੀ ਕਰਦੇ ਹਨ ।


© Copyright Galactic Television & Communications Pvt. Ltd. 2026. All rights reserved.