ਰੂਪੀ ਗਿੱਲ ਦੀ ਫ਼ਿਲਮ ‘ਚੜਦੀਕਲਾ’ ਜਾ ਰਹੀ ਹਾਊਸ ਫੁਲ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਦਿੱਤੀ ਜਾਣਕਾਰੀ
ਰੂਪੀ ਗਿੱਲ ਦੀ ਫ਼ਿਲਮ ਚੜਦੀਕਲਾ ਵਿਦੇਸ਼ਾਂ ‘ਚ ਹਾਊਸ ਫੁਲ ਜਾ ਰਹੀ ਹੈ। ਜਿਸ ਦੇ ਬਾਰੇ ਅਦਾਕਾਰਾ ਰੂਪੀ ਗਿੱਲ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਅਦਾਕਾਰਾ ਨੇ ਕਿਹਾ ਕਿ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਮੈਂ ਇਸ ਤਰ੍ਹਾਂ ਬੋਲ ਕੇ ਕੋਈ ਵੀਡੀਓ ਪਾਉਂਦੀ ਹਾਂ ।
ਰੂਪੀ ਗਿੱਲ (Roopi Gill) ਦੀ ਫ਼ਿਲਮ ਚੜਦੀਕਲਾ ਵਿਦੇਸ਼ਾਂ ‘ਚ ਹਾਊਸ ਫੁਲ ਜਾ ਰਹੀ ਹੈ। ਜਿਸ ਦੇ ਬਾਰੇ ਅਦਾਕਾਰਾ ਰੂਪੀ ਗਿੱਲ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਅਦਾਕਾਰਾ ਨੇ ਕਿਹਾ ਕਿ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਮੈਂ ਇਸ ਤਰ੍ਹਾਂ ਬੋਲ ਕੇ ਕੋਈ ਵੀਡੀਓ ਪਾਉਂਦੀ ਹਾਂ ।ਪਰ ਮੈਨੂੰ ਇਉਂ ਲੱਗਿਆ ਕਿ ਮੈਨੂੰ ਇਸ ਬਾਰੇ ਵੀਡੀਓ ਪਾਉਣਾ ਪਿਆ ਕਿ ਸਾਡੀ ਫ਼ਿਲਮ ‘ਚੜਦੀਕਲਾ’ ਹਾਊਸ ਫੁਲ ਜਾ ਰਹੀ ਹੈ ਅਤੇ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ।

ਰੂਪੀ ਗਿੱਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਅੱਜ ਉਨ੍ਹਾਂ ਦੇ ਕੋਲ ਸ਼ਬਰ ਨਹੀਂ ਹਨ ।ਅੱਜ ਸ਼ਬਦ ਛੋਟੇ ਪੈ ਗਏ ਨੇ ਤੇ ਜਜ਼ਬਾਤ ਵੱਡੇ ਹੋ ਗਏ ਨੇ। ਚੜਦੀਕਲਾ ਸਿਨੇਮਾਂ ਘਰਾਂ ‘ਚ ਚੱਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਰੂਪੀ ਗਿੱਲ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਕਮੈਂਟ ਸੈਕਸ਼ਨ ‘ਚ ਰੂਪੀ ਗਿੱਲ ਤੇ ਫੈਨਸ ਨੇ ਵੀ ਖੂਬ ਪਿਆਰ ਦੀ ਵਰਖਾ ਕੀਤੀ।

ਦੱਸ ਦਈਏ ਕਿ ਇਹ ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ‘ਤੇ ਅਧਾਰਿਤ ਹੈ।ਇਸ ਫ਼ਿਲਮ ‘ਚ ਰੂਪੀ ਗਿੱਲ ਨੇ ਬੀਬੀ ਬਿਮਲ ਕੌਰ ਖਾਲਸਾ ਦਾ ਕਿਰਦਾਰ ਨਿਭਾਇਆ ਹੈ ਅਤੇ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਐਮੀ ਵਿਰਕ ਤੇ ਹਿੰਮਤ ਸੰਧੂ ਦਾ ਵੀ ਦਮਦਾਰ ਕਿਰਦਾਰ ਹੈ।