ਰੂਪੀ ਗਿੱਲ ਦੇ ਗਲ ਲੱਗ ਕੇ ਮਹਿਲਾ ਨੇ ਮਹਿਲਾ ਨੇ ਕੀਤੀ ਅਦਾਕਾਰਾ ਦੀ ਤਾਰੀਫ਼, ਕਿਹਾ ‘ਧੀ ਜੰਮੇ ਤਾਂ ਤੇਰੀ ਵਰਗੇ ਜੰਮੇ’
ਰੂਪੀ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਮਹਿਲਾ ਰੂਪੀ ਗਿੱਲ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਹ ਮਹਿਲਾ ਅਦਾਕਾਰਾ ਨੂੰ ਗਲ ਨਾਲ ਲਾ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਧੀ ਜੰਮੇ ਤਾਂ ਤੇਰੀ ਵਰਗੀ ਜੰਮੇ ਨਹੀਂ ਤਾਂ ਕੋਈ ਫਾਇਦਾ ਨਹੀਂ।
ਰੂਪੀ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਮਹਿਲਾ ਰੂਪੀ ਗਿੱਲ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਹ ਮਹਿਲਾ ਅਦਾਕਾਰਾ ਨੂੰ ਗਲ ਨਾਲ ਲਾ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਧੀ ਜੰਮੇ ਤਾਂ ਤੇਰੀ ਵਰਗੀ ਜੰਮੇ ਨਹੀਂ ਤਾਂ ਕੋਈ ਫਾਇਦਾ ਨਹੀਂ। ਮਹਿਲਾ ਨੇ ਰੂਪੀ ਗਿੱਲ ਦੇ ਕਿਰਦਾਰ ਦੀ ਵੀ ਬਹੁਤ ਜ਼ਿਆਦਾ ਤਾਰੀਫ ਕੀਤੀ ਅਤੇ ਕਿਹਾ ਕਿ ਉਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਰੂਪੀ ਗਿੱਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਦੱਸ ਦਈਏ ਕਿ ਰੂਪੀ ਗਿੱਲ ਪਿਛਲੇ ਕਈ ਸਾਲਾਂ ਤੋਂ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਤ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਪਰ ਉਨ੍ਹਾਂ ਦੇ ਕਰੀਅਰ ‘ਚ ਬੀਬੀ ਰਜਨੀ ਤੇ ਚੜਦੀਕਲਾ ਮੀਲ ਦਾ ਪੱਥਰ ਸਾਬਿਤ ਹੋਈਆਂ ਹਨ। ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੀ ਤਾਰੀਫ ਹੋਈ ਹੈ।

ਬੀਬੀ ਬਿਮਲ ਕੌਰ ਖਾਲਸਾ ਦਾ ਕਿਰਦਾਰ ਨਿਭਾ ਕੇ ਅਦਾਕਾਰਾ ਨੇ ਖੂਬ ਸੁਰਖੀਆਂ ਵਟੋਰੀਆਂ ਹਨ।ਇਹ ਫ਼ਿਲਮ ਵਿਦੇਸ਼ਾਂ ‘ਚ ਹੀ ਰਿਲੀਜ਼ ਹੋਈ ਹੈ।ਪੰਜਾਬ ‘ਚ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਇਸ ਫ਼ਿਲਮ ‘ਚ ਅਦਾਕਾਰਾ ਰੂਪੀ ਗਿੱਲ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ। ਜਦੋਂਕਿ ਐਮੀ ਵਿਰਕ ਤੇ ਹਿੰਮਤ ਸੰਧੂ ਵੀ ਫ਼ਿਲਮ ‘ਚ ਨਜ਼ਰ ਆਏ ਹਨ।