ਰੂਪੀ ਗਿੱਲ ਤੇ ਐਮੀ ਵਿਰਕ ਦੀ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ ਵੇਖਣ ਦੇ ਲਈ ਪਹੁੰਚੀ ਇਹ ਬੀਬੀ, ਰੂਪੀ ਗਿੱਲ ਨੂੰ ਦਿੱਤਾ ਰੱਜ ਕੇ ਪਿਆਰ
ਰੂਪੀ ਗਿੱਲ ਤੇ ਐਮੀ ਵਿਰਕ ਦੀ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਵੇਖਣ ਦੇ ਲਈ ਆਮ ਲੋਕ ਵੀ ਵੱਡੀ ਗਿਣਤੀ ‘ਚ ਪਹੁੰਚੇ । ਕਿਉਂਕਿ ਫ਼ਿਲਮ ਦੇ ਕਲਾਕਾਰਾਂ ਦੇ ਵੱਲੋਂ ਪਿੰਡਾਂ ‘ਚ ਵੀ ਫ਼ਿਲਮ ਦਾ ਟ੍ਰੇਲਰ ਵਿਖਾਇਆ ਗਿਆ ਹੈ।
ਰੂਪੀ ਗਿੱਲ ਤੇ ਐਮੀ ਵਿਰਕ ਦੀ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਵੇਖਣ ਦੇ ਲਈ ਆਮ ਲੋਕ ਵੀ ਵੱਡੀ ਗਿਣਤੀ ‘ਚ ਪਹੁੰਚੇ । ਕਿਉਂਕਿ ਫ਼ਿਲਮ ਦੇ ਕਲਾਕਾਰਾਂ ਦੇ ਵੱਲੋਂ ਪਿੰਡਾਂ ‘ਚ ਵੀ ਫ਼ਿਲਮ ਦਾ ਟ੍ਰੇਲਰ ਵਿਖਾਇਆ ਗਿਆ ਹੈ।ਰਾਤ ਦੇ ਸਮੇਂ ਇਸ ਫ਼ਿਲਮ ਦਾ ਟ੍ਰੇਲਰ ਕਿਸੇ ਪਿੰਡ ‘ਚ ਵੀ ਵਿਖਾਇਆ ਗਿਆ। ਜਿਸ ‘ਤੇ ਫੈਨਸ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇੱਕ ਬੀਬੀ ਵੀ ਫ਼ਿਲਮ ਦਾ ਟ੍ਰੇਲਰ ਵੇਖਣ ਦੇ ਲਈ ਪਹੁੰਚੀ ਸੀ । ਜਿਸ ਨੂੰ ਵੇਖ ਕੇ ਅਦਾਕਾਰ ਪੁੱਛਦੇ ਹਨ ਕਿ ਕਿਸ ਲਈ ਆਏ ਸੀ, ਜਿਸ ‘ਤੇ ਬੀਬੀ ਕਹਿੰਦੀ ਹੈ ਕਿ ਟ੍ਰੇਲਰ ਵੇਖਣ ਦੇ ਲਈ ਅਈ ਸੀ, ਇਸ ‘ਤੇ ਰੂਪੀ ਗਿੱਲ ਬੀਬੀ ਦਾ ਸ਼ੁਕਰੀਆ ਅਦਾ ਕਰਦੀ ਹੈ ਅਤੇ ਬੀਬੀ ਰੂਪੀ ਨੂੰ ਕਹਿੰਦੀ ਹੈ ਕਿ ਮੇਰਾ ਘਰ ਨੇੜੇ ਹੀ ਹੈ ਅਤੇ ਰੋਟੀ ਖਾ ਕੇ ਜਾਇਓ।

ਜਿਸ ‘ਤੇ ਅਦਾਕਾਰਾ ਕਹਿੰਦੀ ਹੈ ਕਿ ਅਸੀਂ ਰੋਟੀ ਖਾ ਲਈ ਪਰ ਤੁਸੀਂ ਧਿਆਨ ਨਾਲ ਜਾਇਓ।ਜਿਸ ‘ਤੇ ਬੀਬੀ ਰੂਪੀ ਗਿੱਲ ‘ਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਰੂਪੀ ਗਿੱਲ, ਹਿੰਮਤ ਸੰਧੂ ਤੇ ਐਮੀ ਵਿਰਕ ਦੀ ਇਹ ਫ਼ਿਲਮ 29 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।