ਰੂਪੀ ਗਿੱਲ ਤੇ ਹਿੰਮਤ ਸੰਧੂ ਦਾ ‘ਕਾਨਸ’ ਤੋਂ ਵਾਪਸ ਆਉਣ ‘ਤੇ ਭਰਵਾਂ ਸੁਆਗਤ, ਵੇਖੋ ਵੀਡੀਓ
ਅਦਾਕਾਰਾ ਰੂਪੀ ਗਿੱਲ ਤੇ ਹਿੰਮਤ ਸੰਧੂ ‘ਕਾਨਸ’ ਫ਼ਿਲਮ ਫੈਸਟੀਵਲ ‘ਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਪਰਤ ਆਏ ਹਨ। ਉਨ੍ਹਾਂ ਦਾ
ਅਦਾਕਾਰਾ ਰੂਪੀ ਗਿੱਲ (Roopi Gill) ਤੇ ਹਿੰਮਤ ਸੰਧੂ ‘ਕਾਨਸ’ ਫ਼ਿਲਮ ਫੈਸਟੀਵਲ ‘ਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਪਰਤ ਆਏ ਹਨ। ਉਨ੍ਹਾਂ ਦਾ ਚੰਡੀਗੜ੍ਹ ਏਅਰਪੋਰਟ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਗਿਆ ਹੈ। ਜਿਸ ਦੇ ਕਈ ਵੀਡੀਓ ਸਾਹਮਣੇ ਆਏ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰੂਪੀ ਗਿੱਲ ਤੇ ਹਿੰਮਤ ਸੰਧੂ ਨੂੰ ਕਵਰ ਕਰਨ ਦੇ ਲਈ ਮੀਡੀਆ ਕਰਮੀ ਵੱਡੀ ਗਿਣਤੀ ‘ਚ ਪਹੁੰਚੇ ਹੋਏ ਸਨ ੳਤੇ ਇਸ ਮੌਕੇ ਅਦਾਕਾਰਾ ਰੂਪੀ ਗਿੱਲ ਵੀ ਕਾਫੀ ਭਾਵੁਕ ਨਜ਼ਰ ਆਈ ।

ਅਦਾਕਾਰਾ ਰੂਪੀ ਗਿੱਲ ਤੇ ਹਿੰਮਤ ਸੰਧੂ ਆਪਣੀ ਫ਼ਿਲਮ ‘ਚੜ੍ਹਦੀਕਲਾ’ ਨੂੰ ਕੌਮਾਂਤਰੀ ਪੱਧਰ ‘ਤੇ ਲੈ ਕੇ ਗਏ ਸਨ ਤੇ ਦੋਵਾਂ ਨੇ ਪੰਜਾਬ ਦਾ ਮਾਣ ਵਧਾਇਆ ਹੈ। ਚੜ੍ਹਦੀਕਲਾ ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕਰਦੀ ਹੈ।

ਇਸ ਫ਼ਿਲਮ ‘ਚ ਐਮੀ ਵਿਰਕ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਰੂਪੀ ਗਿੱਲ ਦਾ ਕਿਰਦਾਰ ਮਜ਼ਬੂਤ ਹੈ ਅਤੇ ਫ਼ਿਲਮ ਦੀ ਕਹਾਣੀ ਉਸੇ ਦੇ ਆਲੇ ਦੁਆਲੇ ਘੁੰਮਦੀ ਹੈ।

ਰੂਪੀ ਗਿੱਲ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ
ਇਸ ਤੋਂ ਪਹਿਲਾਂ ਰੂਪੀ ਗਿੱਲ ਨੇ ‘ਬੀਬੀ ਰਜਨੀ’, ‘ਮਿੱਠੜੇ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ‘ਚ ਯਾਦਗਾਰ ਕਿਰਦਾਰ ਨਿਭਾਏ ਹਨ।
ਉਨ੍ਹਾਂ ਨੇ ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਵੱਖੋ ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਅਤੇ ਹੁਣ ਉਨ੍ਹਾਂ ਦੀ ਫ਼ਿਲਮ ‘ਚੜ੍ਹਦੀਕਲਾ’ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।