ਮੰਗੀ ਖ਼ਾਨ ਦੇ ਜਨਮ ਦਿਨ ‘ਤੇ ਰੀਤੂ ਨੂਰਾਂ ਨੇ ਸਾਂਝਾ ਕੀਤਾ ਵੀਡੀਓ

ਮੰਗੀ ਖ਼ਾਨ ਦੇ ਨਾਲ ਰੀਤੂ ਨੂਰਾਂ ਨੇ ਇੱੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਰੀਤੂ ਨੂਰਾਂ ਆਪਣੇ ਪਤੀ ਮੰਗੀ ਖ਼ਾਨ ਦਾ ਬਰਥਡੇ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler May 13th 2026 10:09 AM -- Updated: May 13th 2026 10:10 AM

ਮੰਗੀ ਖ਼ਾਨ ਦੇ ਨਾਲ ਰੀਤੂ ਨੂਰਾਂ (Ritu Nooran)ਨੇ ਇੱੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਰੀਤੂ ਨੂਰਾਂ ਆਪਣੇ ਪਤੀ ਮੰਗੀ ਖ਼ਾਨ ਦਾ ਬਰਥਡੇ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਰੀਤੂ ਨੂਰਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਦੋਵਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 


ਰੀਤੂ ਨੂਰਾਂ ਦਾ ਵਰਕ ਫ੍ਰੰਟ 

ਰੀਤੂ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਆਪਣੀਆਂ ਵੱਡੀਆਂ ਭੈਣਾਂ ਦੇ ਵਾਂਗ ਲਾਈਵ ਸ਼ੋਅ ‘ਚ ਪਰਫਾਰਮ ਕਰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਪਰਫਾਰਮ ਕਰਕੇ ਸੁਰਖੀਆਂ ਵਟੋਰੀਆਂ ਹਨ। 


ਪਰਿਵਾਰ ‘ਤੇ ਮੁਸੀਬਤ

ਨੂਰਾਂ ਪਰਿਵਾਰ ਇਨ੍ਹੀਂ ਦਿਨੀਂ ਆਪਣੇ ਘਰ ਦੇ ਮੁਖੀ ਦੀ ਹਾਲਤ ਨੂੰ ਲੈ ਕੇ ਪ੍ਰੇਸ਼ਾਨ ਹੈ। ਕਿਉਂਕਿ ਰੀਤੂ ਨੂਰਾਂ ਦੇ ਪਿਤਾ ਦੀ ਸਿਹਤ ਖਰਾਬ ਚੱਲ ਰਹੀ ਹੈ ਅਤੇ ਬੀਤੇ ਕਈ ਦਿਨਾਂ ਤੋਂ ਰੀਤੂ ਨੂਰਾਂ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਚੱਲ ਰਹੀ ਹੈ।

© Copyright Galactic Television & Communications Pvt. Ltd. 2026. All rights reserved.