ਰੀਤੂ ਨੂਰਾਂ ਆਪਣੇ ਪਿਤਾ ਦੇ ਨਾਲ ਹਸਪਤਾਲ ‘ਚ ਆਈ ਨਜ਼ਰ, ਕਿਹਾ ‘ਅੱਲ੍ਹਾ ਪਾਕ ਮੇਰੇ ਪਾਪਾ ਨੂੰ ਜਲਦੀ ਠੀਕ ਕਰ ਦਿਓ’
ਰਿਤੂ ਨੂਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਹਸਪਤਾਲ ‘ਚ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀੲ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅੱਲ੍ਹਾ ਪਾਕ ਮੇਰੇ ਪਾਪਾ ਨੂੰ ਜਲਦੀ ਠੀਕ ਕਰ ਦਿਓ’।
ਨੂਰਾਂ ਸਿਸਟਰਸ (Nooran Sisters) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਨ੍ਹਾਂ ਦੇ ਪਿਤਾ ਜੀ ਹਸਪਤਾਲ ‘ਚ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਪਰ ਪਰਿਵਾਰ ਦੇ ਕੋਲ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਹਨ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਆਰਥਿਕ ਮਦਦ ਦੇ ਲਈ ਸਕੈਨਰ ਪਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਿਸ ਤੋਂ ਬਾਅਦ ਜੋਤੀ ਨੂਰਾਂ ਨੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਸਕੈਨਰ ਡਿਲੀਟ ਕਰੋ ।

ਪਰਿਵਾਰ ‘ਚ ਕਾਫੀ ਆਪਸੀ ਵਿਵਾਦ ਵੀ ਹੋਇਆ । ਹੁਣ ਰਿਤੂ ਨੂਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਹਸਪਤਾਲ ‘ਚ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀੲ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅੱਲ੍ਹਾ ਪਾਕ ਮੇਰੇ ਪਾਪਾ ਨੂੰ ਜਲਦੀ ਠੀਕ ਕਰ ਦਿਓ’।

ਰੀਤੂ ਨੂਰਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਹਰ ਕੋਈ ਗੁਲਸ਼ਨ ਮੀਰ ਦੀ ਸਿਹਤਯਾਬੀ ਨੂੰ ਲੈ ਕੇ ਦੁਆਵਾਂ ਕਰ ਰਿਹਾ ਹੈ।

ਗੁਲਸ਼ਨ ਮੀਰ ਕਈ ਦਿਨਾਂ ਤੋਂ ਬੀਮਾਰ
ਗੁਲਸ਼ਨ ਮੀਰ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹਨ ਅਤੇ ਉਨ੍ਹਾਂ ਦੀ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਕਈ ਵਾਰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਦੱਸ ਦਈਏ ਕਿ ਨੂਰਾਂ ਸਿਸਟਰਸ ਦੇ ਨਾਂਅ ਨਾਲ ਮਸ਼ਹੂਰ ਜੋਤੀ ਤੇ ਸੁਲਤਾਨਾ ਨੂਰਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।