ਰੇਸ਼ਮ ਸਿੰਘ ਅਨਮੋਲ ‘ਸਤਲੁਜ’ ਫ਼ਿਲਮ ਦੇ ਪੋਸਟਰ ਫੜ੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆਏ ਨਜ਼ਰ
ਰੇਸ਼ਮ ਸਿੰਘ ਅਨਮੋਲ ਨੇ ‘ਸਤਲੁਜ’ ਫ਼ਿਲਮ ਦਾ ਪੋਸਟਰ ਹੱਥਾਂ ‘ਚ ਲੈ ਕੇ ਨੱਬੇ ਦੇ ਦਹਾਕੇ ‘ਚ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦਿਲਜੀਤ ਦੋਸਾਂਝ ਨੇ ਰੇਸ਼ਮ ਸਿੰਘ ਅਨਮੋਲ ਦੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਵੀ ਸਾਂਝਾ ਕੀਤਾ ਹੈ।
ਰੇਸ਼ਮ ਸਿੰਘ ਅਨਮੋਲ ਨੇ ‘ਸਤਲੁਜ’ ਫ਼ਿਲਮ ਦਾ ਪੋਸਟਰ ਹੱਥਾਂ ‘ਚ ਲੈ ਕੇ ਨੱਬੇ ਦੇ ਦਹਾਕੇ ‘ਚ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦਿਲਜੀਤ ਦੋਸਾਂਝ ਨੇ ਰੇਸ਼ਮ ਸਿੰਘ ਅਨਮੋਲ ਦੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਵੀ ਸਾਂਝਾ ਕੀਤਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰੇਸ਼ਮ ਸਿੰਘ ਅਨਮੋਲ ਦੇ ਨਾਲ ਹੋਰ ਵੀ ਲੋਕ ਨਜ਼ਰ ਆ ਰਹੇ ਹਨ। ਸਭ ਨੇ ਹੱਥਾਂ ‘ਚ ਸਤਲੁਜ ਫ਼ਿਲਮ ਦੇ ਪੋਸਟਰ ਫੜੇ ਹੋਏ ਹਨ ਅਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ‘ਪ੍ਰਣਾਮ ਸ਼ਹੀਦਾਂ ਨੂੰ’ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਗਾਇਕ ਦੀ ਫੈਨਸ ਵੀ ਕਰ ਰਹੇ ਤਾਰੀਫ
ਗਾਇਕ ਰੇਸ਼ਮ ਸਿੰਘ ਅਨਮੋਲ ਦੀ ਫੈਨਸ ਵੀ ਤਾਰੀਫ ਕਰ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਰੇਸ਼ਮ ਬਾਈ ਤੁਸੀਂ ਦਿਲ ਲੁੱਟ ਲਿਆ’। ਜਦੋਂਕਿ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਅਨਮੋਲ ਵੀਰ ਦਾ ਪਿਆਰ ਦਿਲੋਂ ਆ ਸਿੱਖੀ ਨਾਲ’।

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਰੇਸ਼ਮ ਬਾਈ ਨਹੀਂ ਰੀਸ ਕਰ ਸਕਦਾ ਕੋਈ ਵੀ ਤੁਹਾਡੀ।ਮਸਲਾ ਕੋਈ ਵੀ ਹੋਵੇ, ਰੇਸ਼ਮ ਬਾਈ ਸਭ ਤੋਂ ਪਹਿਲਾਂ ਖੜਾ ਮਿਲਦਾ ।ਇੱਕ ਹੋਰ ਨੇ ਕਿਹਾ ਇਹ ਬੰਦਾ ਹਰੇਕ ਕੰਮ ‘ਚ ਸਭ ਤੋਂ ਮੂਹਰੇ ਹੁੰਦਾ।ਕੋਈ ਵੀ ਗੱਲ ਹੋਵੇ ਕਦੇ ਵੀ ਪਿੱਠ ਨਹੀਂ ਦਿਖਾਉਂਦਾ।