ਪ੍ਰਸਿੱਧ ਰੰਗਮੰਚ ਅਦਾਕਾਰਾ ਡਾ.ਨਵਨਿੰਦਰਾ ਬਹਿਲ ਦਾ ਦਿਹਾਂਤ, ਸ਼ਾਗਿਰਦ ਰਾਣਾ ਰਣਬੀਰ ਨੇ ਦਿੱਤੀ ਸ਼ਰਧਾਂਜਲੀ

ਪ੍ਰਸਿੱਧ ਰੰਗਮੰਚ ਅਦਾਕਾਰਾ ਡਾ. ਨਵਨਿੰਦਰਾ ਬਹਿਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉੱਥੇ ਹੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ । ਅਦਾਕਾਰਾ ਤੇ ਲੇਖਕ ਰਾਣਾ ਰਣਬੀਰ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

By  Shaminder Kaur Kaler March 16th 2026 01:48 PM -- Updated: March 16th 2026 01:52 PM

ਪ੍ਰਸਿੱਧ ਰੰਗਮੰਚ ਅਦਾਕਾਰਾ ਡਾ. ਨਵਨਿੰਦਰਾ ਬਹਿਲ (Dr. Navnindra Behl )  ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉੱਥੇ ਹੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ । ਅਦਾਕਾਰਾ ਤੇ ਲੇਖਕ ਰਾਣਾ ਰਣਬੀਰ (Rana Ranbir) ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਭ ਰੇ ਮਨ ਨਾਲ ਅਲਵਿਦਾ ਗੁਰੂ ਮਾਂ।  ਜੀ ਜਾਣਾ ਤਾਂ ਸਭ ਨੇ ਹੈ। ਮੌਤ ਇੱਕ ਵੱਡਾ ਸੱਚ ਹੈ। ਅੱਜ ਫੇਰ ਇਹ ਸੱਚ ਕੌੜਾ ਹੋ ਕੇ ਟੱਕਰਿਆ।


ਤੁਹਾਡੀ ਰੁਖਸਤੀ ਦੀ ਖ਼ਬਰ ਨੇ ਚਿੱਤ ਬੇਚੈਨ ਕਰ ਦਿੱਤਾ। ਬਹੁਤ ਮੁਹੱਬਤ। ਸੋਹਣੀ ਯਾਤਰਾ ਰਹੀ ਤੁਹਾਡੀ ਜ਼ਿੰਦਗੀ ਦੀ। ਬਹੁਤ ਕੁਝ ਸਿੱਖਿਆ ਤੁਹਾਡੇ ਤੋਂ। ਸਕ੍ਰਿਪਟ ਰਾਇਟਿੰਗ, ਐਕਟਿੰਗ, ਡਾਇਰੈਕਸ਼ਨ ਅਤੇ ਵੱਖਰਾ ਸਿਰਜਣ ਦੀ ਜ਼ਿੱਦ ਤੁਹਾਡੇ ਤੋਂ ਬਹੁਤ ਸਿੱਖੀ। ਮੈਨੂੰ ਇਕ ਜਾਂ ਦੋ ਅਧਿਆਪਕ ਹੀ ਚੰਗੇ ਮਿਲੇ। ਤੁਸੀਂ ਬਿਹਤਰ ਅਧਿਆਪਕਾਂ ਵਿੱਚੋਂ ਇੱਕ ਹੋ। ਮੁਹੱਬਤ। ਸਤਿਕਾਰ। ਸਿਜਦਾ। ਤੁਸੀਂ ਆਪਣੀ ਕਲਾ ਅਤੇ ਆਪਣੇ ਵਿਦਿਆਰਥੀਆਂ ਵਿੱਚ ਜਗਦੇ ਮਘਦੇ ਰਹੋਗੇ”।


ਅਦਾਕਾਰੀ ਦੀ ਗੁੜ੍ਹਤੀ ਘਰੋਂ ਮਿਲੀ 

ਡਾ. ਨਵਨਿੰਦਰਾ ਬਹਿਲ ਨੂੰ ਅਦਾਕਾਰੀ ਦੀ ਚੇਟਕ ਆਪਣੇ ਘਰੋਂ ਹੀ ਲੱਗੀ ਸੀ । ਉਨ੍ਹਾਂ ਦੇ ਪਿਤਾ ਜੀ ਕਪੂਰ ਸਿੰਘ ਘੁੰਮਣ ਉਨ੍ਹਾਂ ਦੇ ਪਿਤਾ ਜੀ ਸਨ, ਜੋ ਕਿ ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਟਕਕਾਰ ਸਨ ।ਨਾਟਕ ਦੀ ਚਿਣਗ ਉਨ੍ਹਾਂ ਨੂੰ ਘਰੋਂ ਲੱਗੀ ਸੀ ਅਤੇ ਉਨ੍ਹਾਂ ਦੇ ਮਾਤਾ ਜੀ ਵੀ ਥੀਏਟਰ ਕਲਾਕਾਰ ਸਨ । ਰੰਗਮੰਚ ਦੇ ਪਿਤਾਮਾ ਆਈਸੀ ਨੰਦਾ ਦੀ ਗੋਦ ‘ਚ ਪਹਿਲੀ ਵਾਰ ਰੰਗਮੰਚ ‘ਤੇ ਚੜ੍ਹੇ ਸਨ ।

ਸੱਤ ਅੱਠ ਸਾਲ ਦੀ ਉਮਰ ‘ਚ ਡਾ. ਨਵਨਿੰਦਰਾ ਬਹਿਲ ਇੱਕ ਰੋਲ ਕਰਨ ਦਾ ਮੌਕਾ ਮਿਲਿਆ ਸੀ । ਜੋ ਕਿ ਇੱਕ ਮੁੰਡੇ ਦਾ ਕਿਰਦਾਰ ਸੀ। ੧੯੬੦-੬੧ ‘ਚ ਉਨ੍ਹਾਂ ਨੇ ਇਹ ਬਾਲ ਕਲਾਕਾਰ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਏਨਾਂ ਬਾਖੂਬੀ ਨਿਭਾਇਆ ਕਿ ਉਸ ਵੇਲੇ ਗਵਰਨਰ ਨੇ ਸੌ ਰੁਪਏ ਦੇ ਕੇ ਹੌਸਲਾ ਵਧਾਇਆ ਸੀ।ਰੰਗ ਮੰਚ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਇੰਡਸਟਰੀ ਅਤੇ ਬਾਲੀਵੁੱਡ ‘ਚ ਕਈ ਸੀਰੀਅਲਸ ‘ਚ ਵੀ ਕੰਮ ਕੀਤਾ ਸੀ ।


© Copyright Galactic Television & Communications Pvt. Ltd. 2026. All rights reserved.