ਰਵਿੰਦਰ ਗਰੇਵਾਲ ਦੇ ਪਿਤਾ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪਿਤਾ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਰਵਿੰਦਰ ਗਰੇਵਾਲ ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਹੈਪੀ ਬਰਥਡੇ ਪਾਪਾ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਹਮੇਸਾ ਤੰਦਰੁਸਤ ਰਹੋ।

By  Shaminder Kaur Kaler January 8th 2026 11:45 AM

ਰਵਿੰਦਰ ਗਰੇਵਾਲ ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਹੈਪੀ ਬਰਥਡੇ ਪਾਪਾ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਹਮੇਸਾ ਤੰਦਰੁਸਤ ਰਹੋ। ਲਵ ਯੂ…” ਜਿਉਂ ਹੀ ਰਵਿੰਦਰ ਗਰੇਵਾਲ ਦੇ ਵੱਲੋਂ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਤਾਂ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਪਿਤਾ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ । ਰਵਿੰਦਰ ਗਰੇਵਾਲ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । 

ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਮਿਰਚਾਂ’ ਅਤੇ ‘ਟੇਢੀ ਪੱਗ ੨’ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ। 


ਹਾਲ ਹੀ ‘ਚ ਪਤਨੀ ਨਾਲ ਤਸਵੀਰਾਂ ਕੀਤੀਆਂ ਸਨ ਸਾਂਝੀਆਂ 

ਰਵਿੰਦਰ ਗਰੇਵਾਲ ਆਪਣੀ ਪਤਨੀ ਬਾਰੇ ਸੋਸ਼ਲ ਮੀਡੀਆ ਤੇ ਕਦੇ ਵੀ ਕੁਝ ਸਾਂਝਾ ਨਹੀਂ ਕਰਦੇ। ਪਰ ਕੁਝ ਸਮਾਂ ਪਹਿਲਾਂ ਉਨ੍ਹਾਂ  ਨੇ ਆਪਣੇ ਪੁੱਤਰ ਦੇ ਨਾਲ ਨਾਲ ਪਤਨੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਹ ਪਹਿਲਾ ਮੌਕਾ ਸੀ ਜਦੋਂ ਗਾਇਕ ਨੇ ਆਪਣੇ ਪੁੱਤਰ ਤੇ ਪਤਨੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹੋਣ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਸੁਖਮਣੀ ਦਾ ਵਿਆਹ ਗਾਇਕ ਹਿੰਮਤ ਸੰਧੂ ਨਾਲ ਕੀਤਾ ਸੀ ।

© Copyright Galactic Television & Communications Pvt. Ltd. 2026. All rights reserved.