ਰਵਿੰਦਰ ਗਰੇਵਾਲ ਨੇ ਕਿਹਾ ‘ਡੀਮੋਟੀਵੇਟ ਕਰਨ ਵਾਲੇ ਵੀ ਜ਼ਿੰਦਗੀ ‘ਚ ਬੜੇ ਜ਼ਰੂਰੀ ਹੁੰਦੇ ਨੇ’
ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੇ ਹਨ ਕਿ ਕਿਵੇਂ ਲੱਤਾਂ ਖਿੱਚਣ ਵਾਲੇ ਵੀ ਕਿਤੇ ਨਾ ਕਿਤੇ ਤੁਹਾਨੂੰ ਵਧੀਆ ਕੰਮ ਕਰਨ ਦੇ ਲਈ ਹੱਲਾਸ਼ੇਰੀ ਦੇ ਰਹੇ ਹੁੰਦੇ ਹਨ । ਉਨ੍ਹਾਂ ਨੇ ਕਿਹਾ ਕਿ ਜਦੋਂ ਅਜਿਹੇ ਲੋਕ ਤੁਹਾਨੂੰ ਕੰਮ ਕਰਨ ਤੋਂ ਰੋਕਦੇ ਹਨ ਅਤੇ ਕਹਿੰਦੇ ਹਨ ਤੈਥੋਂ ਇਹ ਕੰਮ ਨਹੀਂ ਹੋਣਾ ।
ਰਵਿੰਦਰ ਗਰੇਵਾਲ (Ravinder Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੇ ਹਨ ਕਿ ਕਿਵੇਂ ਲੱਤਾਂ ਖਿੱਚਣ ਵਾਲੇ ਵੀ ਕਿਤੇ ਨਾ ਕਿਤੇ ਤੁਹਾਨੂੰ ਵਧੀਆ ਕੰਮ ਕਰਨ ਦੇ ਲਈ ਹੱਲਾਸ਼ੇਰੀ ਦੇ ਰਹੇ ਹੁੰਦੇ ਹਨ । ਉਨ੍ਹਾਂ ਨੇ ਕਿਹਾ ਕਿ ਜਦੋਂ ਅਜਿਹੇ ਲੋਕ ਤੁਹਾਨੂੰ ਕੰਮ ਕਰਨ ਤੋਂ ਰੋਕਦੇ ਹਨ ਅਤੇ ਕਹਿੰਦੇ ਹਨ ਤੈਥੋਂ ਇਹ ਕੰਮ ਨਹੀਂ ਹੋਣਾ । ਰਹਿਣ ਦੇ ਪਰੇ…ਜਦੋਂ ਉਹ ਅਜਿਹੀ ਗੱਲ ਕਰਦੇ ਹਨ ਤਾਂ ਤੁਹਾਡੇ ਦਿਲ ਤੇ ਫੱਟ ਵਾਂਗ ਲੱਗਦੀ ਹੈ ਤੇ ਤੁਸੀਂ ਉਸ ਕੰਮ ਨੂੰ ਹੋਰ ਵੀ ਸ਼ਿੱਦਤ ਦੇ ਨਾਲ ਕਰਦੇ ਹੋ ਅਤੇ ਉਸ ਕੰਮ ਨੂੰ ਕਰਨ ਦੇ ਲਈ ਖੂਬ ਮਿਹਨਤ ਕਰਦੇ ਹੋ ।

ਉਹ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਚਾਰਜ ਕਰਨ ਦਾ ਕੰਮ ਕਰਦਾ ਹੈ। ਜਿਸ ਕਾਰਨ ਤੁਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰਦੇ ਹੋ । ਪਰ ਜਦੋਂ ਤੁਸੀਂ ਆਪਣੇ ਮਕਸਦ ‘ਚ ਕਾਮਯਾਬ ਹੋ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਵਧਾਈਆਂ ਦੇਣ ਵਾਲਿਆਂ ‘ਚ ਵੀ ਇਹੀ ਸ਼ਾਮਿਲ ਹੁੰਦੇ ਹਨ। ਇਸ ਤਰਾਂ ਅਜਿਹੇ ਲੋਕ ਹੀ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਦਾ ਜ਼ਿੰਦਗੀ ‘ਚ ਹੋਣਾ ਬਹੁਤ ਜ਼ਰੂਰੀ ਹੈ।

ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ
ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ।