ਰਵਿੰਦਰ ਗਰੇਵਾਲ ਪਹਾੜੀ ਵਾਦੀਆਂ ‘ਚ ਘੁੰਮਦੇ ਆਏ ਨਜ਼ਰ, ਸ਼ਿਕਾਰੇ ‘ਚ ਸਵਾਰ ਹੋ ਕੇ ਕੁਦਰਤ ਦੇ ਨਜ਼ਾਰਿਆਂ ਦਾ ਲਿਆ ਅਨੰਦ
ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਹਨ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਡੀਮੋਟੀਵੇਟ ਕਰਨ ਵਾਲਿਆਂ ਬਾਰੇ ਆਪਣੇ ਫੈਨਸ ਦੇ ਨਾਲ ਗੱਲਬਾਤ ਕੀਤੀ ਸੀ।

ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪਹਾੜੀ ਵਾਦੀਆਂ ‘ਚ ਨਜ਼ਰ ਆ ਰਹੇ ਹਨ ਅਤੇ ਸ਼ਿਕਾਰੇ ਦੇ ਸਫ਼ਰ ਦਾ ਅਨੰਦ ਮਾਣ ਰਹੇ ਹਨ । ਇਸ ਦੇ ਨਾਲ ਹੀ ਉਹ ਆਪਣਾ ਪੁਰਾਣਾ ਗੀਤ ‘ਸੋਹਣੇ ਯਾਰ ਨੂੰ ਮਿਲਣ ਚੰਨਾ ਜਾਣਾ’ ਗਾ ਕੇ ਸੁਣਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਰਵਿੰਦਰ ਗਰੇਵਾਲ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ। ਰਵਿੰਦਰ ਗਰੇਵਾਲ ਬੇਸ਼ੱਕ ਕਿੰਨਾ ਵੀ ਆਪਣੇ ਕੰਮ ‘ਚ ਕਿਉਂ ਨਾ ਰੁੱਝੇ ਰਹਿਣ ਪਰ ਆਪਣੇ ਰੁੱਝੇ ਹੋਏ ਸਮੇਂ ਚੋਂ ਸਮਾਂ ਉਹ ਆਪਣੀ ਮਸਤੀ ਦੇ ਲਈ ਕੱਢ ਹੀ ਲੈਂਦੇ ਹਨ ।

ਰਵਿੰਦਰ ਗਰੇਵਾਲ ਦੀ ਨਿੱਜੀ ਜ਼ਿੰਦਗੀ
ਰਵਿੰਦਰ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਧੀ ਸੁਖਮਣੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਗਾਇਕ ਹਿੰਮਤ ਸੰਧੂ ਦੇ ਨਾਲ ਕੀਤਾ ਸੀ । ਉਨ੍ਹਾਂ ਦਾ ਇੱਕ ਛੋਟਾ ਪੁੱਤਰ ਵੀ ਹੈ। ਜਿਸ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਰਵਿੰਦਰ ਗਰੇਵਾਲ ਦੇ ਸ਼ੌਂਕ
ਰਵਿੰਦਰ ਗਰੇਵਾਲ ਨੂੰ ਖੇਤੀ ਬਾੜੀ ਦਾ ਸ਼ੌਂਕ ਹੈ ਅਤੇ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਕਈ ਪਸ਼ੂ ਪੰਛੀ ਵੀ ਰੱਖੇ ਹਨ । ਇਸ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੇ ਨਾਲ-ਨਾਲ ਘੋੜੇ ਵੀ ਪਾਲੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤੋਤੇ, ਕਬੂਤਰ, ਬੱਤਖਾਂ ਵੀ ਪਾਲੀਆਂ ਹੋਈਆਂ ਹਨ। ਗਾਇਕ ਅਕਸਰ ਖੇਤੀਬਾੜੀ ਦੇ ਕੰਮ ਆਪਣੇ ਹੱਥੀਂ ਕਰਦੇ ਹੋਏ ਨਜ਼ਰ ਆਉਂਦੇ ਹਨ। ਭਾਵੇਂ ਪਸ਼ੂਆਂ ਦੀਆਂ ਧਾਰਾਂ ਕੱਢਣੀਆਂ ਹੋਣ, ਵੇਲਣੇ ‘ਤੇ ਗੁੜ ਬਨਾਉਣਾ ਹੋਵੇ ਜਾਂ ਫਿਰ ਹੋਰ ਕੋਈ ਕੰਮ । ਹਰ ਕੰਮ ਨੂੰ ਉਹ ਆਪਣੇ ਹੱਥੀਂ ਕਰਦੇ ਹੋਏ ਨਜ਼ਰ ਆਉਂਦੇ ਹਨ ।