ਰੈਪਰ ਬਾਦਸ਼ਾਹ ਦੀਆਂ ਮੁਸੀਬਤਾਂ ਵਧੀਆਂ, ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੀ ਗ੍ਰਿਫਤਾਰੀ ਦੇ ਦਿੱਤੇ ਹੁਕਮ
ਰੈਪਰ ਬਾਦਸ਼ਾਹ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ।ਆਪਣੇ ਗੀਤ ‘ਟਟੀਹਰੀ’ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਬਾਦਸ਼ਾਹ ਦੀ ਗ੍ਰਿਫਤਾਰੀ ਦੇ ਹੁਕਮ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂੰ ਭਾਟੀਆ ਨੇ ਪਾਣੀਪਤ ਅਤੇ ਪੰਚਕੂਲਾ ਪੁਲਿਸ ਨੂੰ ਦਿੱਤੇ ਹਨ ।ਇਸ ਦੇ ਨਾਲ ਬਾਦਸ਼ਾਹ ਦੇ ਖਿਲਾਫ ਨੋਟਿਸ ਵੀ ਭੇਜਿਆ ਗਿਆ ਹੈ ਕਿ ਸੂਬੇ ‘ਚ ਕਿਤੇ ਵੀ ਬਾਦਸ਼ਾਹ ਦਾ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।
ਰੈਪਰ ਬਾਦਸ਼ਾਹ (Rapper Badshah) ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ।ਆਪਣੇ ਗੀਤ ‘ਟਟੀਹਰੀ’ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਬਾਦਸ਼ਾਹ ਦੀ ਗ੍ਰਿਫਤਾਰੀ ਦੇ ਹੁਕਮ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂੰ ਭਾਟੀਆ ਨੇ ਪਾਣੀਪਤ ਅਤੇ ਪੰਚਕੂਲਾ ਪੁਲਿਸ ਨੂੰ ਦਿੱਤੇ ਹਨ ।ਇਸ ਦੇ ਨਾਲ ਬਾਦਸ਼ਾਹ ਦੇ ਖਿਲਾਫ ਨੋਟਿਸ ਵੀ ਭੇਜਿਆ ਗਿਆ ਹੈ ਕਿ ਸੂਬੇ ‘ਚ ਕਿਤੇ ਵੀ ਬਾਦਸ਼ਾਹ ਦਾ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂੰ ਭਾਟੀਆ ਨੇ ਕਿਹਾ ਕਿ ਬਾਦਸ਼ਾਹ ਨੂੰ ਖੁੱਲੇ੍ਹ ਸ਼ਬਦਾਂ ‘ਚ ਚਿਤਾਵਨੀ ਹੈ ਕਿ ਹੁਣ ਮਹਿਲਾ ਕਮਿਸ਼ਨ ਹਰਿਆਣਾ ਦੀਆਂ ਧੀਆਂ ਦੀ ਸੁਰੱਖਿਆ ਲਈ ਖੜ੍ਹਾ ਹੋ ਚੁੱਕਿਆ ਹੈ।
_daccbfa08df97191d79f8057f43221c0_1280X720.webp)
ਬਾਦਸ਼ਾਹ ਦਾ ਵਰਕ ਫ੍ਰੰਟ
ਬਾਦਸ਼ਾਹ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਬਾਲੀਵੁੱਡ ਤੇ ਪੰਜਾਬੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦਾ ‘ਟਟੀਹਰੀ’ ਗੀਤ ਰਿਲੀਜ਼ ਹੋਇਆ ਸੀ ।

ਜਿਸ ‘ਚ ਕੁੜੀਆਂ ਪ੍ਰਤੀ ਬਾਦਸ਼ਾਹ ਨੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ । ਜਿਸ ਦਾ ਮਹਿਲਾ ਕਮਿਸ਼ਨ ਦੇ ਵੱਲੋਂ ਕਰੜਾ ਨੋਟਿਸ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਨੀ ਸਿੰਘ ਵੀ ਆਪਣੇ ਬਿਆਨ ਨੂੰ ਲੈ ਕੇ ਚਰਚਾ ‘ਚ ਰਹੇ ਸਨ । ਹਨੀ ਸਿੰਘ ਨੇ ਵੀ ਇੱਕ ਸ਼ੋਅ ਦੇ ਦੌਰਾਨ ਬਿਆਨ ਦਿੱਤਾ ਸੀ ।
ਯੂਪੀ ‘ਚ ਵੀ ਵਿਰੋਧ ਸ਼ੁਰੂ
ਬਾਦਸ਼ਾਹ ਦੇ ਗਾਣੇ ‘ਟਟੀਹਰੀ’ ਦਾ ਯੂਪੀ ‘ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ।ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਅਪਰਣਾ ਯਾਦਵ ਨੇ ਇਸ ਗਾਣੇ ਨੂੰ ਲੈ ਕੇ ਸੀਐੱਮ ਯੋਗੀ ਆਦਿਤਆਨਾਥ ਨੂੰ ਪੱਤਰ ਲਿਖਿਆ ਹੈ ਅਤੇ ਬਾਦਸ਼ਾਹ ਦੇ ਸਾਰੇ ਸਟੇਜ ਸ਼ੋਅ ਬੈਨ ਕਰਨ ਦੀ ਮੰਗ ਕੀਤੀ ਹੈ।