ਰਣਜੀਤ ਬਾਵਾ ਨੂੰ ਉਸ ਦੇ ਬਾਡੀ ਬਿਲਡਰ ਫੈਨ ਨੇ ਦਿੱਤਾ ਤੋਹਫ਼ਾ, ਵੀਡੀਓ ਆਇਆ ਸਾਹਮਣੇ
ਰਣਜੀਤ ਬਾਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਆਪਣੇ ਇੱਕ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਜਿਸ ‘ਚ ਉਨ੍ਹਾਂ ਦਾ ਬਾਡੀ ਬਿਲਡਰ ਫੈਨ ਉਨ੍ਹਾਂ ਨੂੰ ਤੋਹਫਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨੂੰ ਵੇਖ ਕੇ ਰਣਜੀਤ ਬਾਵਾ ਕਹਿੰਦੇ ਹਨ ਕਿ ‘ਤੁਸੀਂ ਭਲਵਾਨ ਜੀ ਦਿੱਤੀ ਏ ਹੈਲਦੀ ਚੀਜ਼, ਤੁਹਾਡੇ ਜਿੱਡਾ ਡੌਲਾ ਤਾਂ ਨਹੀਂ ਬਣਦਾ, ਪਰ ਕੋਸ਼ਿਸ਼ ਜ਼ਰੂਰ ਕਰਾਂਗੇ’।
ਰਣਜੀਤ ਬਾਵਾ (Ranjit Bawa)ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਆਪਣੇ ਇੱਕ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਜਿਸ ‘ਚ ਉਨ੍ਹਾਂ ਦਾ ਬਾਡੀ ਬਿਲਡਰ ਫੈਨ ਉਨ੍ਹਾਂ ਨੂੰ ਤੋਹਫਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨੂੰ ਵੇਖ ਕੇ ਰਣਜੀਤ ਬਾਵਾ ਕਹਿੰਦੇ ਹਨ ਕਿ ‘ਤੁਸੀਂ ਭਲਵਾਨ ਜੀ ਦਿੱਤੀ ਏ ਹੈਲਦੀ ਚੀਜ਼, ਤੁਹਾਡੇ ਜਿੱਡਾ ਡੌਲਾ ਤਾਂ ਨਹੀਂ ਬਣਦਾ, ਪਰ ਕੋਸ਼ਿਸ਼ ਜ਼ਰੂਰ ਕਰਾਂਗੇ’।ਇਸ ‘ਤੇ ਫੈਨ ਹੱਸ ਪੈਂਦਾ ਹੈ ਅਤੇ ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਰਣਜੀਤ ਬਾਵਾ ਦਾ ਵਰਕ ਫ੍ਰੰਟ
ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਪੈਰ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ।
ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਿਸ ‘ਚ ਤਾਰਾ ਮੀਰਾ, ਭਲਵਾਨ ਸਿੰਘ, ਹਾਈਐਂਡ ਯਾਰੀਆਂ ਸਣੇ ਕਈ ਫ਼ਿਲਮਾਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਆਪਣੇ ਹਰ ਗੀਤ ‘ਚ ਕੀਤੀ ਹੈ।