ਰਣਜੀਤ ਬਾਵਾ ਨੇ ਗੁਰਦਾਸ ਮਾਨ ਦੇ ਨਾਲ ਕੀਤੀ ਮੁਲਾਕਾਤ, ਗੁਰਦਾਸ ਮਾਨ ਦੀ ਕੀਤੀ ਰੱਜ ਕੇ ਤਾਰੀਫ

ਰਣਜੀਤ ਬਾਵਾ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ਤੇ ਦੋਵਾਂ ਦਰਮਿਆਨ ਕਾਫੀ ਗੱਲਬਾਤ ਹੋਈ ਅਤੇ ਗੁਰਦਾਸ ਮਾਨ ਦੇ ਨਾਲ ਗੱਲਬਾਤ ਕਰਕੇ ਰਣਜੀਤ ਬਾਵਾ ਨੂੰ ਵੀ ਕਾਫੀ ਵਧੀਆ ਲੱਗਿਆ । ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਲਿਖਿਆ “ਗੁਰਦਾਸ ਮਾਨ ਸਾਬ ਤੁਹਾਡੇ ਨਾਲ ਸਮਾਂ ਬਿਤਾਉਣਾ ਇੱਕ ਸ਼ਾਨਦਾਰ ਅਨੁਭਵ ਸੀ।

By  Shaminder Kaur Kaler January 17th 2026 11:39 AM

ਰਣਜੀਤ ਬਾਵਾ (Ranjit Bawa)ਨੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ਤੇ ਦੋਵਾਂ ਦਰਮਿਆਨ ਕਾਫੀ ਗੱਲਬਾਤ ਹੋਈ ਅਤੇ ਗੁਰਦਾਸ ਮਾਨ ਦੇ ਨਾਲ ਗੱਲਬਾਤ ਕਰਕੇ ਰਣਜੀਤ ਬਾਵਾ ਨੂੰ ਵੀ ਕਾਫੀ ਵਧੀਆ ਲੱਗਿਆ । ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਲਿਖਿਆ “ਗੁਰਦਾਸ ਮਾਨ ਸਾਬ ਤੁਹਾਡੇ ਨਾਲ ਸਮਾਂ ਬਿਤਾਉਣਾ ਇੱਕ ਸ਼ਾਨਦਾਰ ਅਨੁਭਵ ਸੀ।


ਤੁਹਾਡੀ ਉਮਰ ਵੀ ਲੋਕ ਗੀਤ ਜਿਨੀ ਲੰਬੀ ਹੋਵੇ… ਅਸੀਂ ਤੁਹਾਨੂੰ ਪਿਆਰ ਕਰਦੇ ਹਾਂ…ਪੰਜਾਬ ਪੰਜਾਬ ਜ਼ਿੰਦਾਬਾਦ” । ਰਣਜੀਤ ਬਾਵਾ ਦੇ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।


ਰਣਜੀਤ ਬਾਵਾ ਦਾ ਵਰਕ ਫ੍ਰੰਟ 

ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਭਾਗਾਂ ਵਾਲੀਏ’ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਨ੍ਹਾਂ ਨੇ ਗਾਏ ਹਨ। ਗਾਇਕੀ ਦੇ ਖੇਤਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਜੀਤ ਬਾਵਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।



© Copyright Galactic Television & Communications Pvt. Ltd. 2026. All rights reserved.