ਰਣਜੀਤ ਬਾਵਾ ਤੋਂ ਜਦੋਂ ਇੱਕ ਫੈਨ ਨੇ ਡੂਨੇ ‘ਤੇ ਮੰਗ ਲਿਆ ਆਟੋਗ੍ਰਾਫ ਤਾਂ ਬਾਵੇ ਨੇ ਕਿਹਾ “ਪੁੱਤ ਮੈਂ ਕਿਹੜਾ ਇੱਥੇ ਦਾਲ ਵਰਤਾਉਣ ਡਿਆਂ”

ਰਣਜੀਤ ਬਾਵਾ ਆਪਣੇ ਮਸਤ ਮੌਲਾ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਕਪੂਰਥਲਾ ‘ਚ ਪਰਫਾਰਮ ਕਰ ਰਿਹਾ ਸੀ । ਇਸੇ ਦੌਰਾਨ ਇੱਕ ਫੈਨ ਨੇ ਗਾਇਕ ਤੋਂ ਡੂਨੇ ‘ਤੇ ਆਟੋਗ੍ਰਾਫ ਮੰਗ ਰਿਹਾ ਸੀ ।

By  Shaminder Kaur Kaler January 31st 2026 10:40 AM -- Updated: January 31st 2026 10:42 AM

ਰਣਜੀਤ ਬਾਵਾ (Ranjit Bawa)ਆਪਣੇ ਮਸਤ ਮੌਲਾ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਕਪੂਰਥਲਾ ‘ਚ ਪਰਫਾਰਮ ਕਰ ਰਿਹਾ ਸੀ । ਇਸੇ ਦੌਰਾਨ ਇੱਕ ਫੈਨ ਨੇ ਗਾਇਕ ਤੋਂ ਡੂਨੇ ‘ਤੇ ਆਟੋਗ੍ਰਾਫ ਮੰਗ ਰਿਹਾ ਸੀ । ਰਣਜੀਤ ਬਾਵਾ ਡੂਨਾ ਨਹੀਂ ਫੜ੍ਹਦਾ ਤੇ ਕਹਿੰਦਾ ਹੈ “ਪੁੱਤ ਮੈਂ ਕਿਹੜਾ ਇੱਥੇ ਦਾਲ ਵੰਡਣ ਡਿਆਂ” । ਰਣਜੀਤ ਬਾਵਾ ਦੀ ਇਸ ਗੱਲ ਤੇ ਇਸ ਸਮਾਗਮ ‘ਚ ਮੌਜੂਦ ਲੋਕ ਖਿੜਖਿੜਾ ਕੇ ਹੱਸ ਪੈਂਦੇ ਨੇ ।


ਇਸ ਮੌਕੇ ‘ਤੇ ਰਣਜੀਤ ਬਾਵਾ ਦੇ ਨਾਲ ਸਟੇਜ ਸੰਭਾਲ ਰਹੇ ਰਣਜੀਤ ਮਾਨ ਨੇ ਗਾਇਕ ਨੂੰ ਦੱਸਿਆ ਕਿ ਫੈਨ ਉਨ੍ਹਾਂ ਤੋਂ ਆਟੋਗ੍ਰਾਫ ਮੰਗ ਰਿਹਾ ਹੈ। ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੇ ਇਸ ਫੈਨ ਨੂੰ ਆਟੋਗ੍ਰਾਫ ਡੂਨੇ ਤੇ ਹੀ ਦਿੱਤਾ । ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਰਣਜੀਤ ਬਾਵਾ ਦਾ ਵਰਕ ਫ੍ਰੰਟ 

ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ। ਰਣਜੀਤ ਬਾਵਾ ਜਿੱਥੇ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ।ਉੱਥੇ ਹੀ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। 

© Copyright Galactic Television & Communications Pvt. Ltd. 2026. All rights reserved.