ਰਣਜੀਤ ਬਾਵਾ ਨੇ ਆਪਣੇ ਜਨਮ ਦਿਨ ‘ਤੇ ਟੀਮ ਦੇ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ, ਵੀਡੀਓ ਆਇਆ ਸਾਹਮਣੇ

ਰਣਜੀਤ ਬਾਵਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਜਨਮ ਦਿਨ ‘ਤੇ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਕੇਕ ਕੱਟਿਆ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਜਨਮਦਿਨ ‘ਤੇ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler March 14th 2026 05:15 PM

ਰਣਜੀਤ ਬਾਵਾ (Ranjit Bawa) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਜਨਮ ਦਿਨ ‘ਤੇ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਕੇਕ ਕੱਟਿਆ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਜਨਮਦਿਨ ‘ਤੇ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। 


ਸਕੂਲ ਅਧਿਆਪਕ ਨੇ ਸਿਖਾਏ ਗਾਇਕੀ ਦੇ ਗੁਰ 

ਰਣਜੀਤ ਬਾਵਾ ਨੂੰ ਗਾਇਕੀ ਦੇ ਗੁਰ ਉਨ੍ਹਾਂ ਦੇ ਇੱਕ ਟੀਚਰ ਨੇ ਸਿਖਾਏ ਸਨ।ਜਿਸ ਤੋਂ ਬਾਅਦ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ ਸੀ । ਰਣਜੀਤ ਬਾਵਾ ਗਾਇਕੀ ਦੇ ਖੇਤਰ ‘ਚ ਕਾਮਯਾਬ ਵੀ ਹੋਏ । ਪਰ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਪਛਤਾਵਾ ਹੈ ਕਿ ਉਨ੍ਹਾਂ ਦੀ ਕਾਮਯਾਬੀ ਨੂੰ ਵੇਖਣ ਦੇ ਲਈ ਉਨ੍ਹਾਂ ਦੇ ਟੀਚਰ ਇਸ ਦੁਨੀਆ ‘ਤੇ ਮੌਜੂਦ ਨਹੀਂ ਰਹੇ । 

ਗਾਇਕੀ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ

ਪਿਛਲੇ ਕਈ ਸਾਲਾਂ ਤੋਂ ਰਣਜੀਤ ਬਾਵਾ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਸੀ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਮਿਸੇਜ਼ ਐਂਡ ਮਿਸੇਜ਼ ੪੨੦, ਭਲਵਾਨ ਸਿੰਘ, ਤਾਰਾ ਮੀਰਾ, ਖਾਓ ਪੀਓ ਐਸ਼ ਕਰੋ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ। 

© Copyright Galactic Television & Communications Pvt. Ltd. 2026. All rights reserved.