ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਰਾਣਾ ਰਣਬੀਰ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਤੁਹਾਡੀ ਹਾਜ਼ਰੀ ਨੂੰ ਨਿੱਤ ਕਰਦਾ ਮਹਿਸੂਸ’
ਅਦਾਕਾਰ ਤੇ ਲੇਖਕ ਰਾਣਾ ਰਣਬੀਰ ਨੇ ਆਪਣੇ ਪਿਤਾ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ “ਪਾਪਾ। ਤੁਹਾਡੀ ਹਾਜ਼ਰੀ ਨੂੰ ਮਹਿਸੂਸ ਤਾਂ ਨਿੱਤ ਹੀ ਕਰੀਦਾ ਪਰ ਕਦੇ ਕਦੇ ਲੂਹਰੀ ਜਿਹੀ ਉੱਠਦੀ ਹੈ ਘੁੱਟ ਕੇ ਜੱਫੀ ਪਾਉਣ ਲਈ।
ਬਾਪ ਸਿਰਾਂ ਦੇ ਤਾਜ ਮੁਹੰਮਦ, ਮਾਂਵਾਂ ਠੰਢੀਆਂ ਛਾਂਵਾਂ…ਮਾਪਿਆਂ ਦੀ ਛਤਰ ਛਾਇਆ ਹੇਠ ਬੱਚਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਮਹਿਫੂਜ਼ ਹੁੰਦੇ ਹਨ । ਪਰ ਜੇ ਕਿਤੇ ਮਾਪਿਆਂ ਦਾ ਸਾਇਆ ਸਿਰੋਂ ਉੱਠ ਜਾਵੇ ਤਾਂ ਉਸ ਦਾ ਦਰਦ ਉਹ ਬੱਚਾ ਹੀ ਸਮਝ ਸਕਦਾ ਹੈ। ਜਿਸ ਮੇ ਮਾਂ ਦੀ ਬੁੱਕਲ ਦਾ ਨਿੱਘ ‘ਤੇ ਬਾਪ ਦੇ ਧਗੇਂੜੇ ਚੜ੍ਹ ਕੇ ਮੌਜਾ ਨਾ ਮਾਣੀਆਂ ਹੋਣ । ਬੱਚਾ ਬੇਸ਼ੱਕ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰ ਮਾਪਿਆਂ ਦੇ ਲਈ ਉਹ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਬੱਚੇ ਵੀ ਭਾਵੇਂ ਕਿੰਨੇ ਵੀ ਵੱਡੇ ਮੁਕਾਮ ਕਿਉਂ ਨਾ ਹਾਸਲ ਕਰ ਲੈਣ, ਪਰ ਮਾਪਿਆਂ ਦੀ ਹਮੇਸ਼ਾ ਹੀ ਉਹ ਲੋੜ ਮਹਿਸੂਸ ਕਰਦੇ ਨੇ ।

ਅਦਾਕਾਰ ਤੇ ਲੇਖਕ ਰਾਣਾ ਰਣਬੀਰ ਨੇ ਆਪਣੇ ਪਿਤਾ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ “ਪਾਪਾ। ਤੁਹਾਡੀ ਹਾਜ਼ਰੀ ਨੂੰ ਮਹਿਸੂਸ ਤਾਂ ਨਿੱਤ ਹੀ ਕਰੀਦਾ ਪਰ ਕਦੇ ਕਦੇ ਲੂਹਰੀ ਜਿਹੀ ਉੱਠਦੀ ਹੈ ਘੁੱਟ ਕੇ ਜੱਫੀ ਪਾਉਣ ਲਈ। ਲਵ ਯੂ ਬਾਹਲਾ ਜ਼ਾਦਾ। ਤੁਸੀਂ ਸਾਡੇ ਵਿੱਚ ਤੇ ਸਾਡੇ ਬੱਚਿਆਂ ਵਿੱਚ ਵੱਸਦੇ ਓ”। ਰਾਣਾ ਰਣਬੀਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ।

ਰਾਣਾ ਰਣਬੀਰ ਦਾ ਵਰਕ ਫ੍ਰੰਟ
ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ ।ਜਿਸ ‘ਚ ਮਾਂ, ਪੋਸਤੀ,ਅਸੀਸ ਸਣੇ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ।