ਰਾਖੀ ਸਾਵੰਤ ਨੇ ਫਰੋਜ਼ਨ ਮਾਰਗ੍ਰੇਟਾ ਦਾ ਲੁਤਫ ਉਠਾਉਂਦੇ ਹੋਏ ਕੀਤੀ ਗੰਦੀ ਬਾਤ, ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਦਿੱਤੇ ਰਿਐਕਸ਼ਨ

ਰਾਖੀ ਸਾਵੰਤ ਆਪਣੇ ਬੜਬੋਲੇ ਬੋਲਾਂ ਦੇ ਲਈ ਜਾਣੀ ਜਾਂਦੀ ਹੈ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਕਿਸੇ ਦੋਸਤ ਦੇ ਨਾਲ ਖਾਣੇ ਦਾ ਅਨੰਦ ਲੈ ਰਹੀ ਹੈ। ਇਸੇ ਦੌਰਾਨ ਉਸ ਨੂੰ ਫਰੋਜ਼ਨ ਮਾਰਗ੍ਰੇਟਾ ਸਰਵ ਕੀਤਾ ਜਾਂਦਾ ਹੈ।

By  Shaminder Kaur Kaler May 16th 2026 12:01 PM -- Updated: May 16th 2026 12:04 PM

ਰਾਖੀ ਸਾਵੰਤ (Rakhi Sawant) ਆਪਣੇ ਬੜਬੋਲੇ ਬੋਲਾਂ ਦੇ ਲਈ ਜਾਣੀ ਜਾਂਦੀ ਹੈ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਕਿਸੇ ਦੋਸਤ ਦੇ ਨਾਲ ਖਾਣੇ ਦਾ ਅਨੰਦ ਲੈ ਰਹੀ ਹੈ। ਇਸੇ ਦੌਰਾਨ ਉਸ ਨੂੰ ਫਰੋਜ਼ਨ ਮਾਰਗ੍ਰੇਟਾ ਸਰਵ ਕੀਤਾ ਜਾਂਦਾ ਹੈ। ਪਰ ਇਸ ਦਾ ਲੁਤਫ ਉਠਾਉਂਦੀ ਹੋਈ ਰਾਖੀ ਸਾਵੰਤ ਫਰੋਜ਼ਨ ਮਾਰਗ੍ਰੇਟਾ ਦੀ ਸ਼ੇਪ ‘ਤੇ ਸਵਾਲ ਚੁੱਕਦੀ ਹੋਈ ਕਹਿੰਦੀ ਹੈ ਕਿ ‘ਯੇ ਕਯਾ ਹੈ’ ਜਿਸ ‘ਤੇ ਨਾਲ ਬੈਠਾ ਸ਼ਖਸ ਕਹਿੰਦਾ ਹੈ ਕਿ ‘ਯੇ ਫਰੋਜ਼ਨ ਮਾਰਗ੍ਰੇਟਾ ਹੈ’। 


   ਸ਼ਖਸ ਕਹਿੰਦਾ ਹੈ ਕਿ ਜਿਸ ਤਰ੍ਹਾਂ ਆਨੰਦ ਲੈ ਰਹੀ ਹੋ ਉਸ ਸੇ ਤੋ ਕੁਛ ਔਰ ਹੀ ਲੱਗ ਰਹਾ ਹੈ। ਜਿਸ ‘ਤੇ ਰਾਖੀ ਸਾਵੰਤ ਹੱਸ ਪੈਂਦੀ ਹੈ ਅਤੇ ਕਹਿੰਦੀ ਹੈ ਕਿ ਹਰ ਚੀਜ਼ ‘ਚ ਅਨੰਦ ਲੈਣਾ ਚਾਹੀਦਾ ਹੈ। ਮੇਰਾ ਨਾਮ ਹੀ ਹੈ ਰਾਖੀ ਆਨੰਦ ਸਾਵੰਤ”।ਰਾਖੀ ਸਾਵੰਤ ਦੇ ਇਸ ਵੀਡੀਓ ‘ਤੇ ਫੈਨਸ ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਰਿਐਕਸ਼ਨ ਦੇ ਰਹੇ ਹਨ। 


ਰਾਖੀ ਸਾਵੰਤ ਦਾ ਵਰਕ ਫ੍ਰੰਟ 

ਰਾਖੀ ਸਾਵੰਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਡਰਾਮਾ ਕਰਕੇ ਸੁਰਖੀਆਂ ਵਟੋਰਦੇ ਹਨ । ਉਨ੍ਹਾਂ ਨੇ ਕਈ ਆਈਟਮ ਸੌਂਗ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

ਵਿਵਾਦਾਂ ਨਾਲ ਨਾਤਾ 

ਰਾਖੀ ਸਾਵੰਤ ਦਾ ਵਿਵਾਦਾਂ ਨਾਲ ਵੀ ਗਹਿਰਾ ਨਾਤਾ ਰਿਹਾ ਹੈ। ਸਭ ਤੋਂ ਪਹਿਲਾਂ ਰਾਖੀ ਸਾਵੰਤ ਮੀਕਾ ਸਿੰਘ ਦੀ ਜਨਮ ਦਿਨ ਪਾਰਟੀ ‘ਚ ਹੋਏ ਕਿੱਸ ਵਿਵਾਦ ਕਾਰਨ ਚਰਚਾ ‘ਚ ਆਈ ਸੀ । ਇਸ ਤੋਂ ਬਾਅਦ ਹੋਰ ਕਈ ਵਿਵਾਦ ਵੀ ਉਸ ਦੇ ਨਾਲ ਜੁੜੇ ਸਨ।  


© Copyright Galactic Television & Communications Pvt. Ltd. 2026. All rights reserved.