ਰਾਜਵੀਰ ਜਵੰਦਾ ਦੀ ਪਤਨੀ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਬੱਚੇ ਅੱਜ ਵੀ ਪਾਪਾ ਦਾ ਇੰਤਜ਼ਾਰ ਕਰਦੇ ਨੇ’
ਰਾਜਵੀਰ ਜਵੰਦਾ ਨੇ ਕੁਝ ਮਹੀਨੇ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲਗਾਤਾਰ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਯਾਦਾਂ ਨੂੰ ਸੀਨੇ ਨਾਲ ਲਗਾ ਕੇ ਜਿਉਂ ਰਹੀ ਹੈ।
ਰਾਜਵੀਰ ਜਵੰਦਾ (Rajvir Jawanda) ਨੇ ਕੁਝ ਮਹੀਨੇ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲਗਾਤਾਰ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਯਾਦਾਂ ਨੂੰ ਸੀਨੇ ਨਾਲ ਲਗਾ ਕੇ ਜਿਉਂ ਰਹੀ ਹੈ। ਹੁਣ ਗਾਇਕ ਦੀ ਪਤਨੀ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਵੇਖ ਕੇ ਫੈਨਸ ਵੀ ਭਾਵੁਕ ਹੋ ਗਏ ਹਨ । ਉਨ੍ਹਾਂ ਦੀ ਪਤਨੀ ਨੇ ਇਸ ਭਾਵੁਕ ਪੋਸਟ ਦੇ ਰਾਹੀਂ ਆਪਣਾ ਦਰਦ ਬਿਆਨ ਕਰਦੇ ਹੋਏ ਗਾਇਕ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਗੱਲ ਵੀ ਆਖੀ ਹੈ।

ਉਨ੍ਹਾਂ ਦੀ ਪਤਨੀ ਨੇ ਰਾਜਵੀਰ ਦੀ ਇੰਸਟਾਗ੍ਰਾਮ ਆਈਡੀ ਤੇ ਲਿਖਿਆ “ਸਮਾਂ ਬੀਤ ਰਿਹਾ ਹੈ, ਪਰ ਉਨ੍ਹਾਂ ਦੇ ਲਈ ਸਮਾਂ ਉੱਥੇ ਹੀ ਠਹਿਰ ਜਿਹਾ ਗਿਆ ਹੈ।ਰਾਜਵੀਰ ਨੂੰ ਗਏ ਇੱਕ ਰੁੱਤ ਬੀਤ ਗਈ ਹੈ।ਬੱਚੇ ਅੱਜ ਵੀ ਦਰਵਾਜ਼ੇ ਵੱਲ ਵੇਖਦੇ ਹਨ ਅਤੇ ਆਪਣੇ ਪਾਪਾ ਦਾ ਇੰਤਜ਼ਾਰ ਕਰਦੇ ਹਨ ।ਮੈਂ ਬੜੀ ਹਿੰਮਤ ਕਰਕੇ ਇਹ ਪੋਸਟ ਲਿਖ ਰਹੀ ਹਾਂ।ਸੱਚ ਤਾਂ ਇਹ ਹੈ ਕਿ ਦੁਨੀਆ ਦੇ ਲਈ ਤਾਂ ਜ਼ਿੰਦਗੀ ਚੱਲ ਰਹੀ ਹੈ। ਪਰ ਅਸੀਂ ਕਿਤੇ ਪਿੱਛੇ ਹੀ ਗੁਆਚ ਗਏ ਹਾਂ’।
_0be88ca6ec5cc0a771a9b3014764d568_1280X720.webp)
ਰਾਜਵੀਰ ਜਵੰਦਾ ਦਾ ਵਰਕ ਫ੍ਰੰਟ
ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਸਨ ਅਤੇ ਉਨ੍ਹਾਂ ਨੇ ਕਈ ਯਾਦਗਾਰ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ।ਜਿਸ ‘ਚ ਬਾਬੁਲ ਤੇਰੀ ਪੱਗ ਵੇ ਸੁੱਚੀ, ਮਿੱਟੀ ਨਾ ਫਰੋਲ ਜੋਗੀਆ, ਤੂੰ ਦਿੱਸ ਪੈਨਾ, ਪੱਗ ਬੰਨ੍ਹ ਕੇ ਰੱਖਿਆ ਕਰ ਵੇ ਸਣੇ ਕਈ ਹਿੱਟ ਗੀਤ ਗਾਏ ਸਨ ।
ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਵੱਡੀ ਜਗ੍ਹਾ ਸਰੋਤਿਆਂ ਦੇ ਦਿਲਾਂ ‘ਚ ਬਣਾ ਲਈ ਸੀ ਅਤੇ ਹੁਣ ਗਾਇਕ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਗਾਇਕ ਦੀ ਪਤਨੀ ਨੇ ਲਿਆ ਹੈ।