ਰਾਜਵੀਰ ਜਵੰਦਾ ਦਾ ਆਪਣੇ ਬੱਚਿਆਂ ਦੇ ਨਾਲ ਵੀਡੀਓ ਹੋਇਆ ਵਾਇਰਲ, ਵੇਖ ਕੇ ਫੈਨਸ ਹੋਏ ਭਾਵੁਕ
ਰਾਜਵੀਰ ਜਵੰਦਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਬੱਚਿਆਂ ਦੇ ਨਾਲ ਸਾਈਕਲਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਰਹੂਮ ਗਾਇਕ ਦੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕ ਆਪਣੇ ਬੱਚਿਆਂ ਨਾਲ ਛੋਟੇ ਜਿਹੇ ਸਾਈਕਲ ਤੇ ਚੜ੍ਹ ਕੇ ਰੇਸ ਲਗਾ ਰਿਹਾ ਹੈ।
ਰਾਜਵੀਰ ਜਵੰਦਾ (Rajvir Jawanda) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਬੱਚਿਆਂ ਦੇ ਨਾਲ ਸਾਈਕਲਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਰਹੂਮ ਗਾਇਕ ਦੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕ ਆਪਣੇ ਬੱਚਿਆਂ ਨਾਲ ਛੋਟੇ ਜਿਹੇ ਸਾਈਕਲ ਤੇ ਚੜ੍ਹ ਕੇ ਰੇਸ ਲਗਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵੇਖ ਕੇ ਫੈਨਸ ਵੀ ਭਾਵੁਕ ਹੋ ਰਹੇ ਹਨ ਅਤੇ ਰਿਐਕਸ਼ਨ ਦੇ ਰਹੇ ਹਨ।

ਰਾਜਵੀਰ ਜਵੰਦਾ ਦਾ 8 ਅਕਤੂਬਰ ਨੂੰ ਹੋਇਆ ਸੀ ਦਿਹਾਂਤ
ਦੱਸ ਦਈਏ ਕਿ ਰਾਜਵੀਰ ਜਵੰਦਾ ਦਾ ਅੱਠ ਅਕਤੂਬਰ 2025 ਨੂੰ ਦਿਹਾਂਤ ਹੋ ਗਿਆ ਸੀ। ਰਾਜਵੀਰ ਜਵੰਦਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।ਰਾਜਵੀਰ ਜਵੰਦਾ ਆਪਣੇ ਪਿੱਛੇ ਮਾਂ, ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਏ ਸਨ। ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਦੇ ਪਿਤਾ ਦਾ ਵੀ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋਇਆ ਸੀ।

ਰਾਜਵੀਰ ਜਵੰਦਾ ਦਾ ਵਰਕ ਫ੍ਰੰਟ
ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। ਜਿਸ ‘ਚ ਮਿੱਟੀ ਨਾ ਫਰੋਲ ਜੋਗੀਆ, ਬਾਬਲ ਤੇਰੀ ਪੱਗ ਵੇ ਸੁੱਚੀ, ਮੇਰਾ ਦਿਲ ਕਰੇ ਤੇਰਾ ਨਾਂਅ ਸਕੂਨ ਰੱਖ ਦੇਵਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਸਨ ।