ਰਾਜਵੀਰ ਜਵੰਦਾ ਦੀ ਆਖਰੀ ਫ਼ਿਲਮ ‘ਯਮਲਾ’ ਜਲਦ ਹੋਵੇਗੀ ਰਿਲੀਜ਼, ਦੋਸਤ ਰਘਵੀਰ ਬੋਲੀ ਨੇ ਸਾਂਝੀ ਕੀਤੀ ਜਾਣਕਾਰੀ

ਰਾਜਵੀਰ ਜਵੰਦਾ ਬੇਸ਼ੱਕ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਹਨ । ਪਰ ਉਹ ਆਪਣੇ ਗੀਤਾਂ ਤੇ ਫ਼ਿਲਮਾਂ ਦੇ ਰਾਹੀਂ ਸਾਡੇ ਦਰਮਿਆਨ ਹਮੇਸ਼ਾ ਜਿਉਂਦੇ ਰਹਿਣਗੇ। ਰਾਜਵੀਰ ਜਵੰਦਾ ਦੀ ਆਖਰੀ ਫ਼ਿਲਮ ‘ਯਮਲਾ’ ਜਲਦ ਹੀ ਤੁਹਾਨੂੰ ਸਿਨੇਮਾ ਘਰਾਂ ‘ਚ ਵੇਖਣ ਨੂੰ ਮਿਲੇਗੀ ।

By  Shaminder Kaur Kaler November 3rd 2025 10:53 AM -- Updated: November 3rd 2025 11:22 AM

ਰਾਜਵੀਰ ਜਵੰਦਾ (Rajvir Jawanda) ਦੀ ਆਖਰੀ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ । ਜੀ ਹਾਂ ਰਾਜਵੀਰ ਜਵੰਦਾ ਦੀ ਆਖਰੀ ਫ਼ਿਲਮ ‘ਯਮਲਾ’ ਪਰਿਵਾਰ ਦੀ ਸਹਿਮਤੀ ਤੇ ਪ੍ਰਵਾਨਗੀ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਸ ਬਾਰੇ ਉਨ੍ਹਾਂ ਦੇ ਸਹਿਯੋਗੀ ਕੋ-ਸਟਾਰ ਤੇ ਖ਼ਾਸ ਦੋਸਤ ਰਘਵੀਰ ਬੋਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।


ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਆਪਾਂ ਆਖਰੀ ਵਾਰ ਇੱਕੱਠੇ ਦਿਸਾਂਗੇ ਵੀਰਿਆ, ਯੂਨੀਵਰਸਿਟੀ ਦੀਆਂ ਯਾਦਾਂ ਤੇ ਸਟੇਜਾਂ ਤੋਂ ਬਾਅਦ ਆਪਾਂ ਆਖਰੀ ਵਾਰ ਫ਼ਿਲਮੀ ਪਰਦੇ ਤੇ ਇਕੱਠੇ ਦਿਸਾਂਗੇ ਸੋਹਣਿਆ ਵੀਰਾ ।ਜਿਵੇਂ ਯੂਨੀਵਰਸਿਟੀ ਖੱਟੀਆਂ ਮਿੱਠੀਆਂ ਯਾਦਾਂ ਵਾਲੀ ਦੋਸਤੀ ਰਹੀ , ਉਸੇ ਤਰਾਂ ਇਸ ਫ਼ਿਲਮ “ਯਮਲਾ “ ਵਿੱਚ ਵੀ ਮੇਰਾ ਜਿਗਰੀ ਯਾਰ ਤੇ ਭਰਾ ਹੈ ਰਾਜਵੀਰ , ਸਾਡੀ ਜੋੜੀ ਦੀਆਂ ਸ਼ਰਾਰਤਾਂ , ਹਾਸੇ ਤੇ ਰੋਸੇ ਗਿਲੇ ਥੋਨੂੰ ਦੇਖਣ ਨੂੰ ਮਿਲਣਗੇ , ਜਰੂਰ ਦੇਖਿਉ ਦੋਸਤੋ ।

ਕਿੱਥੇ ਇਹੋ ਫਿਲਮ ਦੇ ਪ੍ਰੀਮੀਅਰ ਤੇ ਆਪਾਂ ਕੱਠੇ ਬਹਿਕੇ ਹਾਸਾ-ਖੇਡਾ ਕਰਨਾ ਸੀ ਤੇ ਅੱਜ ਬੱਸ ਤੈਨੂੰ ਇਸ ਫ਼ਿਲਮ ਜਰੀਏ ਆਪਣੇ ਨਾਲ ਮਹਿਸੂਸ ਕਰਾਂਗੇ ਬੱਸ ਇੱਕ ਤੂੰ ਸਰੀਰਕ ਰੂਪ ਵਿੱਚ ਨਾਲ ਨਹੀਂ ਹੋਏਂਗਾ । ਬਾਕੀ ਦੀ ਜਾਣਕਾਰੀ ਪਰਿਵਾਰ ਤੋਂ ਪ੍ਰਵਾਨਗੀ ਲੈਕੇ ਜਲਦ ਦੇਵਾਂਗੇ ਵੀ ਕਦ ਰਿਲੀਜ ਹੋਵੇਗੀ । ਬਹੁਤ  ਸੋਹਣਾ ਕੰਮ ਕੀਤਾ ਤੂੰ ਇਸ ਫਿਲਮ ਵਿੱਚ ਰਾਜਵੀਰ ।ਬੱਸ ਹੁਣ ਤੂੰ ਨੀ ਦੇਖਣਾ । ਇਹ ਫਿਲਮ ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਹੀ ਰਿਲੀਜ ਹੋ ਰਹੀ ਹੈ , ਧੰਨਵਾਦ ਦੋਸਤੋ “।  

ਰਾਜਵੀਰ ਜਵੰਦਾ ਦੇ ਪਰਿਵਾਰ ਦੀ ਪ੍ਰਵਾਨਗੀ 

ਰਘਵੀਰ ਬੋਲੀ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਵੱਲੋਂ ਮਿਲੀ ਪ੍ਰਵਾਨਗੀ ਦਾ ਇੱਕ ਨੋਟ ਵੀ ਸਾਂਝਾ ਕੀਤਾ ਹੈ। ਜਿਸ ‘ਚ ਪਰਿਵਾਰ ਨੇ ਕਿਹਾ ‘ਇੱਕ ਫਨਕਾਰ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਹੈ, ਪਰ ਉਸਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ।ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ  ਸਫ਼ਰ ‘ਚ, ਰਾਜਵੀਰ ਦੇ ਪਰਿਵਾਰ ਵੱਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ ਅਸੀਂ ਇਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਾਂਗੇ ।ਜਲਦ ਹੀ ਇਹ ‘ਯਮਲਾ’ ਤੁਹਾਡੇ ਨੇੜਲੇ ਸਿਨੇਮਾਂ ਘਰਾਂ ‘ਚ ਮਿਲੇਗਾ-ਰਾਜਵੀਰ ਜਵੰਦਾ ਪਰਿਵਾਰ’ ।


© Copyright Galactic Television & Communications Pvt. Ltd. 2026. All rights reserved.