ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਮਾਂ ਨੇ ਯਾਦ ਕਰਦੇ ਹੋਏ ਭਾਵੁਕ ਪੋਸਟ ਕੀਤੀ ਸਾਂਝੀ, ਦੋਸਤ ਕੁਲਵਿੰਦਰ ਬਿੱਲਾ ਨੇ ਵੀ ਕੀਤਾ ਯਾਦ

ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ।ਰਾਜਵੀਰ ਜਵੰਦਾ ਦੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਯਾਦ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਨੇ ਵੀ ਭਾਵੁਕ ਪੋਸਟ ਸਾਂਝੀ ਕੀਤੀ ਹੈ।

By  Shaminder Kaur Kaler June 20th 2026 10:30 AM

ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ।ਰਾਜਵੀਰ ਜਵੰਦਾ ਦੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਯਾਦ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਨੇ ਵੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ “ਰਾਜਵੀਰ ਪੁੱਤ ਜਨਮ ਦਿਨ ਮੁਬਾਰਕ, ਮੈਂ ਇਹੀ ਅਰਦਾਸ ਕਰਦੀ ਹਾਂ ਕਿ ਤੂੰ ਜਿੱਥੇ ਵੀ ਹੋਵੇਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਹਮੇਸ਼ਾ ਖੁਸ਼ ਰਹੇ ।


ਮੈਨੂੰ ਪਤਾ ਤੂੰ ਇਸ ਦੁਨੀਆਂ ਵਿੱਚ ਜਨਮ ਜਰੂਰ ਲਿਆ ਹੋਵੇਗਾ, ਉਹ ਮਾਂ ਕਿੰਨੀ ਭਾਗਾਂ ਵਾਲੀ ਹੋਵੇਗੀ । ਪਰ ਮੈਂ ਤੈਨੂੰ ਆਪਣੇ ਆਖਰੀ ਸਾਹ ਤੱਕ ਯਾਦ ਕਰਦੀ ਰਹੂਗੀ ।ਜਨਮਦਿਨ ਮੁਬਾਰਕ ਰਾਜਵੀਰ”।ਰਾਜਵੀਰ ਜਵੰਦਾ ਦੀ ਮਾਂ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਦੋਸਤ ਕੁਲਵਿੰਦਰ ਬਿੱਲਾ ਨੇ ਵੀ ਕੀਤਾ ਯਾਦ 

ਕੁਲਵਿੰਦਰ ਬਿੱਲਾ ਨੇ ਵੀ ਆਪਣੇ ਦੋਸਤ ਨੂੰ ਯਾਦ ਕਰਦੇ ਹੋਏ ਲਿਖਿਆ “ਹੈਪੀ ਬਰਥਡੇ ਯਾਰਾ। ਰਾਜਵੀਰ ਮੈਂ ਤੁਹਾਨੂੰ ਬਹੁਤ ਮਿਸ ਕਰਦਾ ਹਾਂ। ਅਜੇ ਤੱਕ ਯਕੀਨ ਨਹੀਂ ਆਉਂਦਾ ਕਿ ਤੂੰ ਸਾਥੋਂ ਕਿਤੇ ਦੂਰ ਚਲਾ ਗਿਆ ਏ”। ਕੁਲਵਿੰਦਰ ਬਿੱਲਾ ਦੀ ਇਸ ਪੋਸਟ ‘ਤੇ ਫੈਨਸ ਵੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । ਹਰ ਕੋਈ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। 


© Copyright Galactic Television & Communications Pvt. Ltd. 2026. All rights reserved.