ਪੰਜ ਤੱਤਾਂ ‘ਚ ਵਿਲੀਨ ਹੋਏ ਰਾਜਵੀਰ ਜਵੰਦਾ, ਅੰਤਿਮ ਸਸਕਾਰ ‘ਚ ਪਹੁੰਚੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ

ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ‘ਚ ਕੀਤਾ ਗਿਆ । ਇਸ ਮੌਕੇ ਗਾਇਕਾ ਸਤਵਿੰਦਰ ਬਿੱਟੀ, ਕੰਵਰ ਗਰੇਵਾਲ, ਕਰਮਜੀਤ ਅਨਮੋਲ, ਹਿਮਾਂਸ਼ੀ ਖੁਰਾਣਾ ਸਣੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰੇ ਪਹੁੰਚੇ ।

By  Shaminder Kaur Kaler October 9th 2025 05:02 PM

ਰਾਜਵੀਰ ਜਵੰਦਾ (Rajvir Jawanda)ਦਾ ਅੰਤਿਮ ਸਸਕਾਰ (funeral) ਅੱਜ ਕਰ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਇੰਡਸਟਰੀ ਦੇ ਤਮਾਮ ਸਿਤਾਰੇ ਮੌਜੂਦ ਰਹੇ । ਸਭ ਨੇ ਨਮ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦਿੱਤੀ । ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ‘ਚ ਕੀਤਾ ਗਿਆ । ਇਸ ਮੌਕੇ ਗਾਇਕਾ ਸਤਵਿੰਦਰ ਬਿੱਟੀ, ਕੰਵਰ ਗਰੇਵਾਲ, ਕਰਮਜੀਤ ਅਨਮੋਲ, ਹਿਮਾਂਸ਼ੀ ਖੁਰਾਣਾ ਸਣੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰੇ ਪਹੁੰਚੇ । 

ਬੀਤੇ ਦਿਨ ਰਾਜਵੀਰ ਜਵੰਦਾ ਦਾ ਹੋਇਆ ਸੀ ਦਿਹਾਂਤ 

ਬੀਤੇ ਦਿਨ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਸੀ । ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਬੀਤੇ ਦਿਨ ਉਨ੍ਹਾਂ ਨੇ ਹਸਪਤਾਲ ‘ਚ ਆਖਰੀ ਸਾਹ ਲਏ ।ਦੱਸ ਦਈਏ ਕਿ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ‘ਚ ਬਾਈਕ ਰਾਈਡ ਤੇ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਬਾਈਕ ਦੇ ਅੱਗੇ ਸਾਨ੍ਹ ਆ ਗਿਆ ਸੀ । ਸਾਨ੍ਹ ਬਾਈਕ ਦੇ ਨਾਲ ਟਕਰਾ ਗਿਆ । ਜਿਸ ਕਾਰਨ ਰਾਜਵੀਰ ਜਵੰਦਾ ਨੂੰ ਗੰਭੀਰ ਸੱਟਾਂ ਲੱਗੀਆਂ ਸਨ । ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੇ ਸਿਰ ‘ਚ ਸੱਟਾਂ ਲੱਗੀਆਂ ਸਨ । ਗੰਭੀਰ ਤੌਰ ਤੇ ਰਾਜਵੀਰ ਜਵੰਦਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਕਈ ਦਿਨ ਉਹ ਹਸਪਤਾਲ ‘ਚ ਭਰਤੀ ਰਹੇ ਸਨ । ਜਿੱਥੇ ਕਈ ਦਿਨ ਤੱਕ ਉਨ੍ਹਾਂ ਦਾ ਇਲਾਜ ਚੱਲਿਆ । 

ਰਾਜਵੀਰ ਜਵੰਦਾ ਬਾਈਕ ਰਾਈਡਿੰਗ ਦਾ ਰੱਖਦੇ ਸਨ ਸ਼ੌਂਕ 

ਰਾਜਵੀਰ ਜਵੰਦਾ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦੇ ਸਨ ਅਤੇ ਅਕਸਰ ਉਹ ਬਾਈਕ ਲੈ ਕੇ ਪਹਾੜੀ ਵਾਦੀਆਂ ਲਈ ਨਿਕਲ ਜਾਂਦੇ ਸਨ । ਇਸ ਤੋਂ ਪਹਿਲਾਂ ਉਹ ਲੇਹ ਲੱਦਾਖ ਦੇ ਲਈ ਵੀ ਗਏ ਸਨ । ਜਿਸ ਦੌਰਾਨ ਦੀਆਂ ਉਨ੍ਹਾਂ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ । 

© Copyright Galactic Television & Communications Pvt. Ltd. 2026. All rights reserved.