ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ

ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ।ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਗਾਇਕ ਰਾਜਵੀਰ ਜਵੰਦਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ।ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਨਜ਼ਦੀਕ ਪਿੰਡ ਪੋਨਾ ਜਗਰਾਓਂ ‘ਚ ਹੋਇਆ ਸੀ ।

By  Shaminder Kaur Kaler June 20th 2026 01:00 PM

ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ।ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਗਾਇਕ ਰਾਜਵੀਰ ਜਵੰਦਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ।ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਨਜ਼ਦੀਕ ਪਿੰਡ ਪੋਨਾ ਜਗਰਾਓਂ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ ਸੀ ਅਤੇ ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ ।


ਰਾਜਵੀਰ ਜਵੰਦਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਉਸਤਾਦ ਲਾਲੀ ਖ਼ਾਨ ਨੂੰ ਗੁਰੁ ਧਾਰਿਆ। ਇਸ ਤੋਂ ਬਾਅਦ ਉਨ੍ਹਾਂ ਥੀਏਟਰ ਤੇ ਟੀਵੀ ‘ਚ ਮਾਸਟਰ ਡਿਗਰੀ ਵੀ ਪ੍ਰਾਪਤ ਕੀਤੀ। ਰਾਜਵੀਰ ਜਵੰਦਾ ਨੇ ਪਹਿਲੀ ਵਾਰ ਆਪਣੇ ਪਿੰਡ ‘ਚ ਹੀ ਉਸ ਵੇਲੇ ਪਰਫਾਰਮ ਕੀਤਾ ਸੀ, ਜਦੋਂ ਉਨ੍ਹਾਂ ਨੇ ਇੱਕਵਾਰ ਗਾਈ। ਜਿਸ ਨੂੰ ਪਿੰਡ ਵਾਲਿਆਂ ਦੇ ਵੱਲੋਂ ਸਰਾਹਿਆ ਗਿਆ ਸੀ। 


ਬਾਈਕ ਰਾਈਡਿੰਗ ਦਾ ਸ਼ੌਂਕ 

ਰਾਜਵੀਰ ਜਵੰਦਾ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਸੀ । ਉਹ ਅਕਸਰ ਆਪਣੇ ਰੁੱਝੇ ਸਮੇਂ ਚੋਂ ਸਮਾਂ ਕੱਢ ਕੇ ਪਹਾੜਾਂ ਦੀ ਸੈਰ ‘ਤੇ ਨਿਕਲ ਜਾਂਦੇ ਸਨ ਅਤੇ ਕਈ-ਕਈ ਦਿਨ ਬਾਈਕ ਪਹਾੜੀਆਂ ਵਾਦੀਆਂ ‘ਚ ਸਮਾਂ ਬਿਤਾਉਂਦੇ ਸਨ। ਪਰ ਇਹੀ ਸ਼ੌਂਕ ਉਨ੍ਹਾਂ ਦੀ ਇੱਕ ਦਿਨ ਜਾਨ ਲੈ ਲਵੇਗਾ ਇਹ ਉਨ੍ਹਾਂ ਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ।


 ਸਤੰਬਰ ੨੦੨੫ ‘ਚ ਉਹ ਹਿਮਾਚਲ ‘ਚ ਆਪਣੀ ਬਾਈਕ ‘ਤੇ ਗਏ ਸਨ ਕਿ ਰਸਤੇ ‘ਚ ਉਨ੍ਹਾਂ ਦੀ ਬਾਈਕ ਦੀ ਟੱਕਰ ਇੱਕ ਸਾਨ੍ਹ ਦੇ ਨਾਲ ਹੋ ਗਈ । ਜਿਸ ਦੇ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ । ਕਈ ਦਿਨ ਹਸਪਤਾਲ ‘ਚ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। 


ਵਧੀਆ ਅਦਾਕਾਰ ਵੀ ਸਨ ਜਵੰਦਾ

ਰਾਜਵੀਰ ਜਵੰਦਾ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਸਨ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ ‘ਯਮਲਾ’ ਵੀ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ । 

ਰਾਜਵੀਰ ਜਵੰਦਾ ਦਾ ਪਰਿਵਾਰ

ਰਾਜਵੀਰ ਜਵੰਦਾ ਦੇ ਪਰਿਵਾਰ ‘ਚ ਉਨ੍ਹਾਂ ਦੇ ਦੋ ਬੱਚੇ ਦਿਲਾਵਰ ਸਿੰਘ ਤੇ ਧੀ ਅਮਾਨਤ ਕੌਰ, ਪਤਨੀ ਤੇ ਮਾਂ ਹਨ । ਬੱਚਿਆਂ ਦੇ ਨਾਲ ਅਕਸਰ ਉਹ ਵੀਡੀਓ ਸ਼ੇਅਰ ਕਰਦੇ ਰਹਿੰਦੇ ਸਨ । 

 

 

© Copyright Galactic Television & Communications Pvt. Ltd. 2026. All rights reserved.