ਜੱਦੀ ਪਿੰਡ ਪੋਨਾ ‘ਚ ਭਲਕੇ ਹੋਵੇਗਾ ਰਾਜਵੀਰ ਜਵੰਦਾ ਦਾ ਭੋਗ ਅਤੇ ਅੰਤਿਮ ਅਰਦਾਸ
ਪੰਜਾਬੀ ਇੰਡਸਟਰੀ ਦਾ ਸਿਰਮੌਰ ਸਿਤਾਰਾ ਰਾਜਵੀਰ ਜਵੰਦਾ ਜੋ ਕਿ ਇਸ ਫ਼ਾਨੀ ਸੰਸਾਰ ਨੂੰ ਬਹੁਤ ਹੀ ਛੋਟੀ ਉਮਰੇ ਅਲਵਿਦਾ ਆਖ ਗਿਆ । ਇਹ ਮਸ਼ਹੂਰ ਫ਼ਨਕਾਰ ਭਾਵੇਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ, ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਸਦੀਵੀ ਲੋਕਾਂ ਦੀਆਂ ਯਾਦਾਂ ‘ਚ ਬਣਿਆ ਰਹੇਗਾ । ਗਾਇਕ ਦਾ ਭੋਗ ਅਤੇ ਅੰਤਿਮ ਅਰਦਾਸ ਭਲਕੇ ਉਸ ਦੇ ਜੱਦੀ ਪਿੰਡ ‘ਚ ਹੋਵੇਗੀ।
ਮਰਹੂਮ ਗਾਇਕ ਰਾਜਵੀਰ ਜਵੰਦਾ (Rajvir Jawanda) ਦਾ ਭੋਗ ਅਤੇ ਅੰਤਿਮ ਅਰਦਾਸ ਭਲਕੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ‘ਚ ਹੋਵੇਗਾ । ਜਿਸ ਬਾਰੇ ਮਰਹੂਮ ਗਾਇਕ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦਾ ਭੋਗ ਮਿਤੀ ਸਤਾਰਾਂ ਅਕਤੂਬਰ 2025, ਦਿਨ ਸ਼ੁੱਕਰਵਾਰ, ਪਿੰਡ ਪੋਨਾ, ਤਹਿਸੀਲ ਜਗਰਾਓਂ ਲੁਧਿਅਣਾ ਵਿਖੇ ਪਾਇਆ ਜਾਵੇਗਾ । ਇਸ ਦੇ ਬਾਰੇ ਜਵੰਦਾ ਬਾਰੇ ਪਰਿਵਾਰ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
_55b751ff8a3e64e3351b636263e41e5c_1280X720.webp)
8 ਅਕਤੂਬਰ ਨੂੰ ਹੋਇਆ ਸੀ ਦਿਹਾਂਤ
ਰਾਜਵੀਰ ਜਵੰਦਾ ਦਾ ਬੀਤੀ ਅੱਠ ਅਕਤੂਬਰ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ ਸੀ । ਉਹ ਇਸ ਹਸਪਤਾਲ ਬੀਤੇ ਸਤੰਬਰ ਮਹੀਨੇ ਤੋਂ ਦਾਖਲ ਸਨ ਅਤੇ ਵੈਂਟੀਲੇਟਰ ਤੇ ਸਨ । ਉਨ੍ਹਾਂ ਨੂੰ ਦਿਮਾਗ ਅਤੇ ਰੀੜ੍ਹ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ । ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ‘ਚ ਰਾਜਵੀਰ ਜਵੰਦਾ ਦੇ ਜਦੋਂ ਆਪਣੀ ਬਾਈਕ ਤੇ ਰਾਈਡ ਕਰਨ ਲਈ ਨਿਕਲੇ ਤਾਂ ਅਚਾਨਕ ਉਨ੍ਹਾਂ ਦੀ ਬਾਈਕ ਦੇ ਅੱਗੇ ਸਾਨ੍ਹ ਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ । ਜਿਸ ਤੋਂ ਬਾਅਦ ਉਨਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਉਥੋਂ ਉਨ੍ਹਾਂ ਨੂੰ ਕਿਸੇ ਵੱਡੇ ਹਸਪਤਾਲ ‘ਚ ਲਿਜਾਣ ਦੀ ਸਲਾਹ ਦਿੱਤੀ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਸਥਿਤ ਇਕ ਨਾਮੀ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ।

ਰਾਜਵੀਰ ਜਵੰਦਾ ਦਾ ਵਰਕ ਫਰੰਟ
ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਕੰਗਣੀ, ਧੀਆਂ, ਜੰਮੇ ਨਾਲ ਦੇ,ਸਕੂਨ, ਪੱਗ ਬੰਨ੍ਹ ਕੇ ਰੱਖ, ਫੁੱਲਾਂ ਵਾਂਗੂ ਖਿੜ ਪੈਂਨੀ ਆਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਰਾਜਵੀਰ ਜਵੰਦਾ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਸਨ ।