ਸੋਨੂੰ ਸੂਦ ਨੂੰ ਰਾਜਪਾਲ ਯਾਦਵ ਨੇ ਕਿਹਾ ‘ਗਲਤਫਹਿਮੀ ਦੂਰ ਕਰੋ, ਮੈਨੂੰ ਕੰਮ ਮੰਗਣ ਦੀ….’
ਸੋਨੂੰ ਸੂਦ ਨੇ ਰਾਜਪਾਲ ਯਾਦਵ ਦੀ ਦਿਲ ਖੋਲ੍ਹ ਕੇ ਮਦਦ ਕੀਤੀ । ਸੋਨੂੰ ਸੂਦ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਾਜਪਾਲ ਯਾਦਵ ਦੀ ਮਦਦ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਖੁਦ ਵੀ ਉਨ੍ਹਾਂ ਦੀ ਮਦਦ ਕੀਤੀ ਸੀ । ਪਰ ਜੇਲ੍ਹ ਤੋਂ ਬਾਹਰ ਆਏ ਰਾਜਪਾਲ ਯਾਦਵ ਦਾ ਰਵੱਈਆ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।
ਸੋਨੂੰ ਸੂਦ ਨੇ ਰਾਜਪਾਲ ਯਾਦਵ ਦੀ ਦਿਲ ਖੋਲ੍ਹ ਕੇ ਮਦਦ ਕੀਤੀ । ਸੋਨੂੰ ਸੂਦ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਾਜਪਾਲ ਯਾਦਵ ਦੀ ਮਦਦ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਖੁਦ ਵੀ ਉਨ੍ਹਾਂ ਦੀ ਮਦਦ ਕੀਤੀ ਸੀ । ਪਰ ਜੇਲ੍ਹ ਤੋਂ ਬਾਹਰ ਆਏ ਰਾਜਪਾਲ ਯਾਦਵ ਦਾ ਰਵੱਈਆ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਕਰੋੜਾਂ ਦੇ ਕਰਜ਼ ਦੇ ਚੈਕ ਬਾਊਂਸ ਮਾਮਲੇ ‘ਚ ਰਾਜਪਾਲ ਯਾਦਵ ਜੇਲ੍ਹ ਚੋਂ ਬਾਹਰ ਆ ਗਏ ਹਨ । ਪਰ ਹੁਣ ਰਾਜਪਾਲ ਯਾਦਵ ਹੁਣ ਮਦਦਗਾਰਾਂ ਨੂੰ ਹੀ ਖਰੀਆਂ ਖਰੀਆਂ ਸੁਣਾ ਰਹੇ ਹਨ।

ਰਾਜਪਾਲ ਨੇ ਸੋਨੂੰ ਸੂਦ ਨੂੰ ਦਿੱਤਾ ਠੋਕਵਾਂ ਜਵਾਬ
ਸੋਨੂੰ ਸੂਦ ਜੋ ਰਾਜਪਾਲ ਯਾਦਵ ਦੀ ਮਦਦ ਦੇ ਲਈ ਸਭ ਤੋਂ ਪਹਿਲਾਂ ਅੱਗੇ ਆਏ ਸਨ। ਇੱਕ ਇੰਟਰਵਿਊ ‘ਚ ਰਾਜਪਾਲ ਯਾਦਵ ਨੇ ਕਿਹਾ ਹੈ ਕਿ ,"ਇਹ ਗਲਤਫਹਿਮੀ ਦਿਲ ਵਿੱਚੋਂ ਕੱਢ ਦਿਓ ਕਿ ਮੈਨੂੰ ਵਾਰ-ਵਾਰ ਕੰਮ ਮੰਗਣਾ ਪੈਂਦਾ ਹੈ। ਕੰਮ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ ਪਰ ਸੱਚ ਇਹ ਹੈ ਕਿ ਮੈਂ ਆਪਣੇ ਕੰਮ ਨੂੰ ਜੀਉਂਦਾ ਹਾਂ। ਸਿਨੇਮਾ ਮੇਰਾ ਸ਼ੌਕ ਨਹੀਂ, ਮੇਰੀਆਂ ਰਗਾਂ ਵਿੱਚ ਦੌੜਦਾ ਜਨੂੰਨ ਹੈ।

" ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਾਜਪਾਲ ਯਾਦਵ ਜੇਲ੍ਹ ‘ਚ ਸਨ ਅਤੇ ਚੈਕ ਬਾਊਂਸ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ ਅਤੇ ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਦਿੱਗਜ ਉਸ ਦੀ ਮਦਦ ਲਈ ਅੱਗੇ ਆਏ ਸਨ, ਪਰ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਦੇ ਤੇਵਰ ਬਦਲੇ ਹੋਏ ਨਜ਼ਰ ਆ ਰਹੇ ਹਨ।ਜਿਸ ਨੂੰ ਵੇਖ ਕੇ ਫੈਨਸ ਵੀ ਹੈਰਾਨ ਹਨ।