ਜਾਣੋ ‘ਦਿ ਗ੍ਰੇਟ ਪੰਜਾਬ ਰੌਬਰੀ’ ਦੇ ਕਿਰਦਾਰਾਂ ਦੇ ਬਾਰੇ, ਰਾਜ ਕੁੰਦਰਾ ਨੇ ਸ਼ੇਅਰ ਕੀਤਾ ਵੀਡੀਓ
‘ਦਿ ਗ੍ਰੇਟ ਪੰਜਾਬ ਰੌਬਰੀ’ ਨੂੰ ਲੈ ਕੇ ਰਾਜ ਕੁੰਦਰਾ ਬਹੁਤ ਐਕਸਾਈਟਡ ਹਨ ਅਤੇ ਲਗਾਤਾਰ ਇਸ ਫ਼ਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਹਨ । ਉਨ੍ਹਾਂ ਨੇ ਹੁਣ ਇਸ ਫ਼ਿਲਮ ਦੀ ਸਟਾਰ ਕਾਸਟ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਫ਼ਿਲਮ ਦੇ ਵੱਖ-ਵੱਖ ਕਿਰਦਾਰਾਂ ਦੇ ਨਾਲ ਜਾਣੂ ਕਰਵਾਇਆ ਗਿਆ ਹੈ।
‘ਦਿ ਗ੍ਰੇਟ ਪੰਜਾਬ ਰੌਬਰੀ’ ਨੂੰ ਲੈ ਕੇ ਰਾਜ ਕੁੰਦਰਾ ਬਹੁਤ ਐਕਸਾਈਟਡ ਹਨ ਅਤੇ ਲਗਾਤਾਰ ਇਸ ਫ਼ਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਹਨ । ਉਨ੍ਹਾਂ ਨੇ ਹੁਣ ਇਸ ਫ਼ਿਲਮ ਦੀ ਸਟਾਰ ਕਾਸਟ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਫ਼ਿਲਮ ਦੇ ਵੱਖ-ਵੱਖ ਕਿਰਦਾਰਾਂ ਦੇ ਨਾਲ ਜਾਣੂ ਕਰਵਾਇਆ ਗਿਆ ਹੈ।ਨਿਮਰਤ ਨੇ ਤਫਤੀਸ਼ ਕਰਤਾ ਦਾ ਕਿਰਦਾਰ ਨਿਭਾਇਆ ਹੈ, ਅੰਕਿਤ ਸਾਗਰ ਇੰਸਪੈਕਟਰ ਪਾਹਵਾ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

ਇਸ ਤੋਂ ਇਲਾਵਾ ਅਮਿਤ ਬਹਿਲ ਮੰਤਰੀ ਬੱਬਰ ਦਾ ਕਿਰਦਾਰ ਨਿਭਾਉਣਗੇ। ਕੁਲਬੀਰ ਸੋਨੀ ਜੋ ਕਿ ਸਰਦਾਰ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਉਨ੍ਹਾਂ ਨੇ ਇਸ ਫ਼ਿਲਮ ‘ਚ ਜੱਸੀ ਸਪਾਈਡਰ ਸ਼ੇਰ ਏ ਜਗਾੜ ਦਾ ਕਿਰਦਾਰ ਨਿਭਾਇਆ ਹੈ। ਜਦੋਂਕਿ ਸਰਦਾਰ ਰਾਜ ਸਿੰਘ ਕੁੰਦਰਾ ਨੇ ਸਟੈਪਲਰ ਦਾ ਕਿਰਦਾਰ ਨਿਭਾਇਆ ਹੈ। ਗ੍ਰੈਵਿਤਾ ਸਾਧਵਾਨੀ ਚਾਰਜਰ ਦੇ ਕਿਰਦਾਰ ‘ਚ ਦਿਖਾਈ ਦੇਵੇਗੀ।

ਪਰਮਵੀਰ ਸਿੰਘ ਏਸੀਪੀ ਜ਼ੋਰਾਵਰ ਸਿੰਘ ਢੀਂਗਰਾ ਦੇ ਰੋਲ ‘ਚ ਨਜ਼ਰ ਆਉਣਗੇ।ਮਹਾਬੀਰ ਭੁੱਲਰ ਬਾਊਂਸਰ ਦੇ ਕਿਰਦਾਰ ‘ਚ ਦਿਖਾਈ ਦੇਣਗੇ। ਦੱਸ ਦਈਏ ਕਿ ਇਸ ਫ਼ਿਲਮ ‘ਚ ਪੰਜਾਬ ‘ਚ ਹੋਈ ਵੱਡੀ ਡਕੈਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ। ਫ਼ਿਲਮ ਨੂੰ ਲੈ ਕੇ ਰਾਜ ਕੁੰਦਰਾ ਦੇ ਫੈਨਸ ਤੇ ਚਾਹੁਣ ਵਾਲੇ ਵੀ ਬਹੁਤ ਐਕਸਾਈਟਡ ਹਨ।ਇਸ ਤੋਂ ਪਹਿਲਾਂ ਉਹ ਪੰਜਾਬੀ ਫ਼ਿਲਮ ‘ਮਿਹਰ’ ‘ਚ ਨਜ਼ਰ ਆ ਚੁੱਕੇ ਹਨ।