ਰਾਜ ਕੁੰਦਰਾ ਨੂੰ ‘ਪੰਜਾਬੀ ਆਈਕਨ ਅਵਾਰਡ’ ਦੇ ਨਾਲ ਕੀਤਾ ਗਿਆ ਸਨਮਾਨਿਤ
ਅਦਾਕਾਰ ਤੇ ਬਿਜਨੇਸਮੈਨ ਰਾਜ ਕੁੰਦਰਾ ਨੂੰ ‘ਪੰਜਾਬੀ ਆਈਕਨ ਅਵਾਰਡ’ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਅਵਾਰਡ ਦੇ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਕਹਿੰਦੇ ਹਨ ਕਿ ਮਿਹਨਤ ਬੋਲਦੀ ਹੈ... ਅੱਜ, ਇਹ ਸੱਚਮੁੱਚ ਸਾਬਿਤ ਹੋਇਆ । ਆਪਣਾ ਪਹਿਲਾ ਫਿਲਮ ਪੁਰਸਕਾਰ ਪ੍ਰਾਪਤ ਕਰਕੇ ਸਨਮਾਨਿਤ ਅਤੇ ਨਿਮਰ ਮਹਿਸੂਸ ਹੋ ਰਿਹਾ ਹੈ।
ਅਦਾਕਾਰ ਤੇ ਬਿਜਨੇਸਮੈਨ ਰਾਜ ਕੁੰਦਰਾ (Raj Kundra) ਨੂੰ ‘ਪੰਜਾਬੀ ਆਈਕਨ ਅਵਾਰਡ’ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਅਵਾਰਡ ਦੇ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਕਹਿੰਦੇ ਹਨ ਕਿ ਮਿਹਨਤ ਬੋਲਦੀ ਹੈ... ਅੱਜ, ਇਹ ਸੱਚਮੁੱਚ ਸਾਬਿਤ ਹੋਇਆ । ਆਪਣਾ ਪਹਿਲਾ ਫਿਲਮ ਪੁਰਸਕਾਰ ਪ੍ਰਾਪਤ ਕਰਕੇ ਸਨਮਾਨਿਤ ਅਤੇ ਨਿਮਰ ਮਹਿਸੂਸ ਹੋ ਰਿਹਾ ਹੈ।

ਚਰਨ ਸਿੰਘ ਸਪਰਾ ਜੀ ਦਾ ਧੰਨਵਾਦ ਕਿ ਤੁਸੀਂ ਮੈਨੂੰ ਪੰਜਾਬੀ ਆਈਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ, ਇਸ ਮਾਨਤਾ ਦਾ ਮਤਲਬ ਸਭ ਕੁਝ ਹੈ”। ਰਾਜ ਕੁੰਦਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ।ਦੱਸ ਦਈਏ ਕਿ ਰਾਜ ਕੁੰਦਰਾ ਨੇ ਗੀਤਾ ਬਸਰਾ ਦੇ ਨਾਲ ਫ਼ਿਲਮ ਮਿਹਰ ‘ਚ ਕੰਮ ਕੀਤਾ ਹੈ ਅਤੇ ਇਸ ਤੋਂ ਬਾਅਦ ਉਹ ਜਲਦ ਹੀ ‘ਦਿ ਗ੍ਰੇਟ ਪੰਜਾਬ ਰੌਬਰੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
_37fcba8322bdca007425060045fe4b54_1280X720.webp)
ਇਸ ਫ਼ਿਲਮ ਨੂੰ ਲੈ ਕੇ ਅਦਾਕਾਰ ਕਾਫੀ ਐਕਸਾਈਟਡ ਹੈ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਤੋਂ ਇਲਾਵਾ ਹੋਰ ਕਈ ਸ਼ਹਿਰਾਂ ‘ਚ ਹੋ ਰਹੀ ਹੈ। ਦੱਸ ਦਈਏ ਕਿ ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ਅਤੇ ਬੀਤੇ ਸਾਲ ਹੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਹੈ। ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈਟੀ ਵੀ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਹਨ ।
ਸਿੱਖੀ ਸਰੂਪ ਅਪਣਾਇਆ
ਰਾਜ ਕੁੰਦਰਾ ਅੱਜ ਕੱਲ੍ਹ ਸਿੱਖੀ ਸਰੂਪ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਦਸਤਾਰ ਸਜਾਈ ਹੋਈ ਹੈ ਅਤੇ ਉਹ ਹਮੇਸ਼ਾ ਹੀ ਹੁਣ ਆਪਣਾ ਸਿਰ ਢੱਕ ਕੇ ਰੱਖਦੇ ਹਨ ।