ਰਾਜ ਕੁੰਦਰਾ ਨੇ ਅਪਣਾਈ ਸਿੱਖੀ ਪਛਾਣ, ਸ੍ਰੀ ਅਕਾਲ ਤਖਤ ਸਾਹਿਬ ‘ਚ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਰਾਜ ਕੁੰਦਰਾ ਇਨ੍ਹੀਂ ਦਿਨੀਂ ਦਾੜ੍ਹੀ ਤੇ ਕੇਸ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਸਿੱਖੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ । ਇਨ੍ਹਾਂ ਤਸਵੀਰਾਂ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।

By  Shaminder Kaur Kaler March 28th 2026 06:00 PM

ਰਾਜ ਕੁੰਦਰਾ ਇਨ੍ਹੀਂ ਦਿਨੀਂ ਦਾੜ੍ਹੀ ਤੇ ਕੇਸ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਸਿੱਖੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ । ਇਨ੍ਹਾਂ ਤਸਵੀਰਾਂ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਵੀਰਵਾਰ, ੨੬ ਮਾਰਚ ੨੦੨੬ ਨੂੰ, ਮੈਨੂੰ ਅਕੳਲ ਠੳਕਹਟ ਸ਼ੳਹਬਿ ਦੇ ਸਕੱਤਰੇਤ ਵਿਖੇ ਜਥੇਦਾਰ ਸਾਹਿਬ ਜੀ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।


ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਜਦੋਂ ਮੈਨੂੰ ਜਥੇਦਾਰ ਸਾਹਿਬ ਨੇ ਇਸ ਲਈ ਸਿਰੋਪਾਓ ਦਿੱਤਾ ਕਿ ਮੈਂ ਆਪਣੀ ਸਿੱਖੀ ਪਛਾਣ ਅਪਣਾਈ, ਦਸਤਾਰ ਸਜਾਈ, ਜੋ ਮੇਰੇ ਧਰਮ ਪ੍ਰਤੀ ਮੇਰਾ ਪਿਆਰ ਅਤੇ ਸਿੱਖ ਕੌਮ ਲਈ ਮੇਰੀ ਸੇਵਾ ਲਈ ਬਖਸ਼ਿਸ਼ ਵਜੋਂ ਹੈ।ਅਸੀਂ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ, ਜਿਸ ਵਿੱਚ ਸਿਨੇਮਾ ਅਤੇ   ਐਸਜੀਪੀਸੀ ਦੀਆਂ ਨਵੀਆਂ ਹਦਾਇਤਾਂ ਸ਼ਾਮਲ ਸਨ। ਮੈਂ ਆਪਣੇ ਇੱਕ ਚੱਲ ਰਹੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਲਈ ਮੈਨੂੰ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਾਜ਼ਾ ਆਦੇਸ਼ਾਂ ਦੀ ਕਾਪੀ ਦਿੱਤੀ।


ਮੈਂ ਹੱਥ ਜੋੜ ਕੇ ਜਥੇਦਾਰ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੈਨੂੰ ਸਮਾਂ, ਅਸ਼ੀਰਵਾਦ ਅਤੇ ਸਹੀ ਦਿਸ਼ਾ ਦਿੱਤੀ। ਮੈਂ ਵਚਨਬੱਧ ਹਾਂ ਕਿ ਮਨੋਰੰਜਨ ਅਤੇ ਸੇਵਾ ਰਾਹੀਂ ਸਿੱਖ ਕੌਮ ਦੀ ਸੇਵਾ ਕਰਦਾ ਰਹਾਂਗਾ, ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਤ ਕੀਤੀ ਗਈ ਮਾਣ ਮਰਿਆਦਾ ਨੂੰ ਪੂਰੀ ਤਰ੍ਹਾਂ ਨਿਭਾਵਾਂਗਾ।ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ”। ਦੱਸ ਦਈਏ ਕਿ ਰਾਜ ਕੁੰਦਰਾ ਜਲਦ ਹੀ ਆਪਣੀ ਨਵੀਂ ਫ਼ਿਲਮ ‘ਦਿ ਗ੍ਰੇਟ ਪੰਜਾਬ ਰੌਬਰੀ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਪਾਇਲ ਰਾਜਪੂਤ ਦਿਖਾਈ ਦੇਵੇਗੀ । ਇਸ ਤੋਂ ਪਹਿਲਾਂ ਉਹ ਫ਼ਿਲਮ ‘ਮਿਹਰ’ ‘ਚ ਨਜ਼ਰ ਆਏ ਸਨ ।  


© Copyright Galactic Television & Communications Pvt. Ltd. 2026. All rights reserved.