ਰਾਜ ਧਾਲੀਵਾਲ ਤੇ ਨਿਰਭੈ ਧਾਲੀਵਾਲ ਦੇ ਵਿਆਹ ਦੀ ਸਿਲਵਰ ਜੁਬਲੀ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਅੱਜ ਰਾਜ ਧਾਲੀਵਾਲ ਤੇ ਨਿਰਭੈ ਧਾਲੀਵਾਲ ਦੇ ਵਿਆਹ ਦੀ ਸਿਲਵਰ ਜੁਬਲੀ ਹੈ। ਦੋਵੇਂ ਆਪਣੇ ਵਿਆਹ ਦੀ ੨੫ਵੀਂ ਸਾਲਗਿਰ੍ਹਾ ਮਨਾ ਰਹੇ ਹਨ । ਇਸ ਮੌਕੇ ‘ਤੇ ਅਦਾਕਾਰਾ ਨੇ ਕੁਝ ਤਸਵੀਰਾਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੁੰ ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਅੱਜ ਰਾਜ ਧਾਲੀਵਾਲ (Raj Dhaliwal) ਤੇ ਨਿਰਭੈ ਧਾਲੀਵਾਲ ਦੇ ਵਿਆਹ ਦੀ ਸਿਲਵਰ ਜੁਬਲੀ ਹੈ। ਦੋਵੇਂ ਆਪਣੇ ਵਿਆਹ ਦੀ ੨੫ਵੀਂ ਸਾਲਗਿਰ੍ਹਾ ਮਨਾ ਰਹੇ ਹਨ । ਇਸ ਮੌਕੇ ‘ਤੇ ਅਦਾਕਾਰਾ ਨੇ ਕੁਝ ਤਸਵੀਰਾਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੁੰ ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸੋਸ਼ਲ ਮੀਡੀਆ ਤੇ ਜਿੱਥੇ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ। 
ਨੂੰਹ ਵੰਸ਼ਿਕਾ ਧਾਲੀਵਾਲ ਨੇ ਵੀ ਦਿੱਤੀ ਵਧਾਈ
ਰਾਜ ਧਾਲੀਵਾਲ ਨੂੰ ਉਨ੍ਹਾਂ ਦੀ ਨੂੰਹ ਵੰਸ਼ਿਕਾ ਧਾਲੀਵਾਲ ਨੇ ਵਧਾਈ ਦਿੱਤੀ ਹੈ। ਉਸ ਨੇ ਲਿਖਿਆ ‘ਮੈਂ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਪ੍ਰੇਮ ਕਹਾਣੀ ਲਈ ਵਧਾਈ ਦਿੰਦਾ ਹੈ, ਮੈਂ ਦਿਨੋਂ ਦਿਨ ਇਸ ਜੋੜੀ ਦੇ ਪਿਆਰ ਨੂੰ ਵੱਧਦਾ ਵੇਖ ਰਹੀ ਹਾਂ।ਕੋਈ ਨਜ਼ਰ ਨਹੀਂ”।ਰਾਜ ਧਾਲੀਵਾਲ ਨੇ ਹਾਲ ਹੀ ‘ਚ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ।
ਰਾਜ ਧਾਲੀਵਾਲ ਤੇ ਨਿਰਭੈ ਦਾ ਵਿਆਹ
ਰਾਜ ਧਾਲੀਵਾਲ ਤੇ ਨਿਰਭੈ ਧਾਲੀਵਾਲ ਦੇ ਵਿਆਹ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਅੱਜ ਤੋਂ ਪੱਚੀ ਸਾਲ ਪਹਿਲਾਂ ਹੋਇਆ । ਉਸ ਵੇਲੇ ਰਾਜ ਧਾਲੀਵਾਲ ਅੱਗੇ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ ।
ਨਿਰਭੈ ਧਾਲੀਵਾਲ ਨੇ ਨਾ ਸਿਰਫ਼ ਰਾਜ ਧਾਲੀਵਾਲ ਨੂੰ ਪੜ੍ਹਾਇਆ ਬਲਕਿ ਉਸ ਦੇ ਅਦਾਕਾਰੀ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਵੀ ਸਾਥ ਦਿੱਤਾ । ਰਾਜ ਧਾਲੀਵਾਲ ਦੇ ਕਰੀਅਰ ‘ਚ ਉਨ੍ਹਾਂ ਦੇ ਪਤੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ।