ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਲੈ ਕੇ ਆ ਰਹੇ ਹਨ ਫ਼ਿਲਮ ‘ਜੋਜੋ ਐਂਡ ਜੱਗਾ’, ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ

ਮਰਹੂਮ ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਜਲਦ ਹੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ ।ਜਲਦ ਹੀ ਉਹ ਇੱਕ ਫ਼ਿਲਮ ‘ਜੋਜੋ ਐਂਡ ਜੱਗਾ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫ਼ਿਲਮ ‘ਚ ਧੀਰਜ ਕੁਮਾਰ ਤੇ ਸੁਰੀਲੀ ਗੌਤਮ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।

By  Shaminder Kaur Kaler May 16th 2026 02:58 PM

ਮਰਹੂਮ ਗਾਇਕ ਰਾਜ ਬਰਾੜ (Raj Brar) ਦੀ ਪਤਨੀ ਬਿੰਦੂ ਬਰਾੜ ਜਲਦ ਹੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ ।ਜਲਦ ਹੀ ਉਹ ਇੱਕ ਫ਼ਿਲਮ ‘ਜੋਜੋ ਐਂਡ ਜੱਗਾ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫ਼ਿਲਮ ‘ਚ ਧੀਰਜ ਕੁਮਾਰ ਤੇ ਸੁਰੀਲੀ ਗੌਤਮ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਫ਼ਿਲਮ ‘ਚ ਅਦਾਕਾਰੀ ਕਰਦੇ ਦਿਖਾਈ ਦੇਣਗੇ ।


ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵੀ ਬਿੰਦੂ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਫ਼ਿਲਮ ਦੇ ਸਾਰੇ ਕਲਾਕਾਰ ਨਜ਼ਰ ਆ ਰਹੇ ਹਨ । ਬਿੰਦੂ ਬਰਾੜ ਇਸ ਤੋਂ ਪਹਿਲਾਂ ਪੌਡਕਾਸਟ ਸ਼ੋਅ ਕਰ ਰਹੇ ਹਨ । ਜਿਸ ‘ਚ ਉਹ ਹੁਣ ਤੱਕ ਕਈ ਕਲਾਕਾਰਾਂ ਦੇ ਨਾਲ ਗੱਲਬਾਤ ਕਰ ਚੁੱਕੇ ਹਨ । 


ਬਿੰਦੂ ਬਰਾੜ ਦੇ ਬੱਚੇ ਵੀ ਇੰਡਸਟਰੀ ‘ਚ ਸਰਗਰਮ 

ਬਿੰਦੂ ਬਰਾੜ ਮਸ਼ਹੂਰ ਗਾਇਕ ਰਹੇ ਰਾਜ ਬਰਾੜ ਦੇ ਪਤਨੀ ਹਨ। ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਸਿਰਮੌਰ ਕਲਾਕਾਰਾਂ ਚੋਂ ਇੱਕ ਸਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਗਾਇਕ ਵੀ ਸਨ।


ਹੁਣ ਉਨ੍ਹਾਂ ਦੇ ਦੋਵੇਂ ਬੱਚੇ ਸਵੀਤਾਜ ਅਤੇ ਜੋਸ਼ ਬਰਾੜ ਵੀ ਪੰਜਾਬੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸਵੀਤਾਜ ਬਰਾੜ ਤਾਂ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.