ਵਿਆਹ ’ਚ ਨੋਟਾਂ ਦਾ ਮੀਂਹ, ਲਾੜੇ ਨੇ ਲਾੜੀ ਤੋਂ ਉਡਾਏ ਲੱਖ ਰੁਪਏ, ਕਰੋੜਾਂ ਰੁਪਏ ਉਡਾਉਣ ਦੀ ਉੱਡੀ ਸੀ ਅਫਵਾਹ, ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛਿੜੀ

ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਹੋਇਆ ਇੱਕ ਵਿਆਹ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਵਿੱਚ ਲਾੜੇ ਨੇ ਆਪਣੀ ਲਾੜੀ ਤੋਂ ਲੱਖਾਂ ਰੁਪਏ ਦੇ ਨੋਟ ਵਾਰੇ ਨੇ। ਇਸ ਤਰ੍ਹਾਂ ਮੰਨ ਲਵੋਂ ਜਿਵੇਂ ਲਾੜੇ ਨੇ ਨੋਟਾਂ ਦਾ ਮੀਂਹ ਵਰਸਾਇਆ ਏ ਤੇ ਇਸ ਸਭ ਦੀਆਂ ਵੀਡੀਓ ਵੀ ਖੂਬ ਵਾਇਰਲ ਹੋ ਰਹੀਆਂ ਨੇ ।

By  Shaminder Kaur Kaler February 18th 2026 01:58 PM

  ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਹੋਇਆ ਇੱਕ ਵਿਆਹ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਵਿੱਚ ਲਾੜੇ ਨੇ ਆਪਣੀ ਲਾੜੀ ਤੋਂ ਲੱਖਾਂ ਰੁਪਏ ਦੇ ਨੋਟ ਵਾਰੇ ਨੇ। ਇਸ ਤਰ੍ਹਾਂ ਮੰਨ ਲਵੋਂ ਜਿਵੇਂ ਲਾੜੇ ਨੇ ਨੋਟਾਂ ਦਾ ਮੀਂਹ ਵਰਸਾਇਆ ਏ  ਤੇ ਇਸ ਸਭ ਦੀਆਂ ਵੀਡੀਓ ਵੀ ਖੂਬ ਵਾਇਰਲ ਹੋ ਰਹੀਆਂ ਨੇ ।ਸੋਸ਼ਲ ਮੀਡੀਆ ਤੇ ਵਾਇਲ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਵਿੱਚ ਲਾੜਾ ਨੋਟਾਂ ਦਾ ਬੈਗ ਲੈ ਕੇ ਆਉਂਦਾ ਹੈ । ਇਸ ਤੋਂ ਬਾਅਦ ਉਹ ਆਪਣੀ ਲਾੜੀ ਤੋਂ ਨੋਟ ਵਾਰਨੇ ਸ਼ੁਰੂ ਕਰ ਦਿੰਦਾ ਹੈ ।


ਇਸ ਦੌਰਾਨ ਏਨੇਂ ਕੂ ਨੋਟ ਵਾਰੇ ਜਾਂਦੇ ਨੇ ਕਿ  ਨੋਟਾਂ ਦਾ ਢੇਰ ਲੱਗ ਜਾਂਦਾ ਹੈ, ਤੇ ਡੀਜੇ ਵਾਲੇ ਨੂੰ ਨੋਟ ਇੱਕਠੇ ਕਰਨ ਵਿੱਚ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ । ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਚੱਲ ਪਈਆਂ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਆਹ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ, ਪਰ ਇਹਨਾਂ ਅਫਵਾਹਾਂ ਤੋਂ ਬਾਅਦ ਡੀਜੇ ਆਪਰੇਟਰ ਅੱਗੇ ਆਇਆ ਤੇ ਉਸ ਨੇ ਸਚਾਈ ਦੱਸੀ ਹੈ । ਡੀਜੇ ਵਾਲੇ ਦਾ ਕਹਿਣਾ ਹੈ ਕਿ ਵਿਆਹ ਵਿੱਚ ਕਰੋੜਾ ਉਪਏ ਨਹੀਂ ਉਡਾਏ ਗਏ ਬਲਕਿ ਲਗਭਗ 3 ਲੱਖ ਰੁਪਏ ਉਡਾਏ ਗਏ ਨੇ , ਉਹ ਵੀ 10-10 ਦੇ ਨੋਟ । 

 

ਬੇਸ਼ਕ ਲਾੜੇ ਨੇ ਨੋਟਾਂ ਦਾ ਮੀਂਹ ਵਰਸਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਹੈ ਪਰ ਜਿਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਵੀਡੀਓ ਨੇ ਵਿਆਹਾਂ ਦੀ ਫਜੂਲ ਖਰਚੀ ’ਤੇ ਨਵੀਂ ਚਰਚਾ ਛੇੜ ਦਿੱਤੀ ਹੈ ।

© Copyright Galactic Television & Communications Pvt. Ltd. 2026. All rights reserved.