ਰੱਬੀ ਬਾਜਵਾ ਨੇ ਮਰਹੂਮ ਵਰਿੰਦਰ ਘੁੰਮਣ ਨੂੰ ਇਨਸਾਫ਼ ਦਿਵਾਉਣ ਨੂੰ ਲੈ ਕੇ ਪੋਸਟ ਕੀਤੀ ਸਾਂਝੀ
ਵਰਿੰਦਰ ਘੁੰਮਣ ਜਿਨ੍ਹਾਂ ਦਾ ਅਕਤੂਬਰ 2025 ‘ਚ ਦਿਹਾਂਤ ਹੋ ਗਿਆ ਸੀ ।ਜਿਸ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਬੀਤੇ ਦਿਨੀਂ ਪੁਲਿਸ ਦੇ ਵੱਲੋਂ ਕੁਝ ਡਾਕਟਰਾਂ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ । ਪਰ ਹੁਣ ਇਸ ਮਾਮਲੇ ‘ਚ ਰੱਬੀ ਬਾਜਵਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੈਂ, ਰੱਬੀ ਬਾਜਵਾ, ਆਪਣੇ ਭਰਾ ਵਰਿੰਦਰ ਘੁੰਮਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ।
ਵਰਿੰਦਰ ਘੁੰਮਣ (Varinder Ghuman) ਜਿਨ੍ਹਾਂ ਦਾ ਅਕਤੂਬਰ 2025 ‘ਚ ਦਿਹਾਂਤ ਹੋ ਗਿਆ ਸੀ ।ਜਿਸ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਬੀਤੇ ਦਿਨੀਂ ਪੁਲਿਸ ਦੇ ਵੱਲੋਂ ਕੁਝ ਡਾਕਟਰਾਂ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ । ਪਰ ਹੁਣ ਇਸ ਮਾਮਲੇ ‘ਚ ਰੱਬੀ ਬਾਜਵਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੈਂ, ਰੱਬੀ ਬਾਜਵਾ, ਆਪਣੇ ਭਰਾ ਵਰਿੰਦਰ ਘੁੰਮਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ।

ਬਿਨਾਂ ਅਦਾਲਤੀ ਹੁਕਮ ਦੇ ਨਵਾਂ ਬੋਰਡ ਬਿਠਾਉਣਾ ਸ਼ਰਮਨਾਕ ਤੇ ਗੈਰ-ਕਾਨੂੰਨੀ ਹੈ।ਸਿਹਤ ਮੰਤਰੀ ਜੀ ਨੂੰ ਸਾਫ਼ ਚੇਤਾਵਨੀ — ਕਾਰਪੋਰੇਟ ਘਰਾਣਿਆਂ ਦਾ ਸਾਥ ਛੱਡੋ, ਨਹੀਂ ਤਾਂ ਤੁਹਾਡਾ ਨਾਮ ਮੀਡੀਆ ਤੇ ਪ੍ਰੈੱਸ ਅੱਗੇ ਲਿਆਂਦਾ ਜਾਵੇਗਾ।

ਅਗਲਾ ਕਦਮ —ਪ੍ਰੈੱਸ ਕਾਨਫਰੰਸ, ਸੋਸ਼ਲ ਮੀਡੀਆ ਲਾਈਵ ਤੇ ਵੱਡਾ ਧਰਨਾ-ਪ੍ਰਦਰਸ਼ਨ, ਜਦ ਤੱਕ ਡਾਕਟਰਾਂ ਦੀ ਗ੍ਰਿਫ਼ਤਾਰੀ ਤੇ ਕਤਲ ਦਾ ਕੇਸ ਦਰਜ ਨਹੀਂ ਹੁੰਦਾ ਸਾਰੇ ਬਾਡੀਬਿਲਡਿੰਗ ਫੈਡਰੇਸ਼ਨ, ਹੋਰ ਖੇਡ ਸੰਸਥਾਵਾਂ, ਘੁੰਮਣ ਪਾਜੀ ਦੇ ਫੈਨਜ਼ ਤੇ ਸੈਲੀਬ੍ਰਿਟੀਜ਼ ਨੂੰ ਬੇਨਤੀ ਹੈ — ਇਕੱਠੇ ਹੋ ਕੇ ਪਰਿਵਾਰ ਦੇ ਨਾਲ ਡੱਟ ਕੇ ਖੜੋ, ਤੁਹਾਡੇ ਸਾਥ ਦੀ ਬਹੁਤ ਲੋੜ ਹੈ।ਇਹ ਇਨਸਾਫ਼ ਲਈ ਜੰਗ ਹੈ”।
_652221894f5c6b2690f862c60667250f_1280X720.webp)
ਵਰਿੰਦਰ ਘੁੰਮਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਭਾਰਤ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਸਨ ।