ਮੀਰਾ ਨਾਲ ਲਾਡ ਲਡਾਉਂਦੇ ਨਜ਼ਰ ਆਏ ਆਰ ਨੇਤ, ਤਸਵੀਰਾਂ ਆਈਆਂ ਸਾਹਮਣੇ

ਗਾਇਕ ਆਰ ਨੇਤ ਦਾ ਆਪਣੇ ਪਿੰਡ ਧਰਮਪੁਰੇ ਦੀ ਮੀਰਾ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ। ਉਹ ਅਕਸਰ ਮੀਰਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਹੁਣ ਗਾਇਕ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਭੈਣ ਮੀਰਾ ਦੇ ਨਾਲ ਕੁਝ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler February 26th 2026 05:21 PM

ਗਾਇਕ ਆਰ ਨੇਤ (R Nait) ਦਾ ਆਪਣੇ ਪਿੰਡ ਧਰਮਪੁਰੇ ਦੀ ਮੀਰਾ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ। ਉਹ ਅਕਸਰ ਮੀਰਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਹੁਣ ਗਾਇਕ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਭੈਣ ਮੀਰਾ ਦੇ ਨਾਲ ਕੁਝ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਮੀਰਾ ਹੁਣ ਆਰ ਨੇਤ ਕਾਰਨ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਬਣ ਚੁੱਕੀ ਹੈ।


ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ ਆਰ ਨੇਤ 

ਮੀਰਾ ਨੂੰ ਗਾਇਕ ਆਰ ਨੇਤ ਆਪਣੇ ਲਈ ਬਹੁਤ ਲੱਕੀ ਮੰਨਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੀਰਾ ਹਮੇਸ਼ਾ ਉਨ੍ਹਾਂ ਨੂੰ ਕਹਿੰਦੀ ਸੀ ਕਿ ਤੂੰ ਸਟਾਰ ਬਣੇਗਾ ਅਤੇ ਉਸ ਦੇ ਕਹਿਣ ਮੁਤਾਬਕ ਅੱਜ ਪ੍ਰਮਾਤਮਾ ਨੇ ਹਰ ਸ਼ੈਅ ਦੇ ਨਵਾਜ਼ਿਆ ਅਤੇ ਦੌਲਤ ਸ਼ੌਹਰਤ ਉਸ ਦੇ ਕੋਲ ਹੈ। ਇਸ ਲਈ ਜਦੋਂ ਵੀ ਉਹ ਕੋਈ ਨਵੀਂ ਚੀਜ਼ ਲਿਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮੀਰਾ ਉਨ੍ਹਾਂ ਦੀ ਗੱਡੀ ‘ਚ ਬੈਠਦੀ ਹੈ।

ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੀ ਪਛਾਣ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਸੀ । 

© Copyright Galactic Television & Communications Pvt. Ltd. 2026. All rights reserved.