ਗਾਇਕ ਆਰ ਨੇਤ ਨੇ ਮੀਰਾ ਨੂੰ ਭੇਂਟ ਕੀਤਾ ਨਵਾਂ ਟਰੈਕਟਰ, ਵੀਡੀਓ ਆਇਆ ਸਾਹਮਣੇ
ਗਾਇਕ ਆਰ ਨੇਤ ਆਪਣੀ ਭੈਣ ਮੀਰਾ ਨੂੰ ਰੱਬ ਰੂਪ ਮੰਨਦੇ ਹਨ ਅਤੇ ਅਕਸਰ ਉਸ ਦੀ ਮਦਦ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਪਹਿਲਾਂ ਮੀਰਾ ਦਾ ਘਰ ਬਣਵਾ ਕੇ ਦਿੱਤਾ ਅਤੇ ਫਿਰ ਉਸ ਨੂੰ ਘਰ ਲਈ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਇਸ ਤੋਂ ਬਾਅਦ ਗਾਇਕ ਨੇ ਹੁਣ ਮੀਰਾ ਭੈਣ ਦੇ ਲਈ ਨਵਾਂ ਟ੍ਰੈਕਟਰ ਲਿਆਂਦਾ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਗਾਇਕ ਆਰ ਨੇਤ (R Nait) ਆਪਣੀ ਭੈਣ ਮੀਰਾ ਨੂੰ ਰੱਬ ਰੂਪ ਮੰਨਦੇ ਹਨ ਅਤੇ ਅਕਸਰ ਉਸ ਦੀ ਮਦਦ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਪਹਿਲਾਂ ਮੀਰਾ ਦਾ ਘਰ ਬਣਵਾ ਕੇ ਦਿੱਤਾ ਅਤੇ ਫਿਰ ਉਸ ਨੂੰ ਘਰ ਲਈ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਇਸ ਤੋਂ ਬਾਅਦ ਗਾਇਕ ਨੇ ਹੁਣ ਮੀਰਾ ਭੈਣ ਦੇ ਲਈ ਨਵਾਂ ਟ੍ਰੈਕਟਰ ਲਿਆਂਦਾ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੇ ਲੋਕਾਂ ਦੀ ਮੌਜੂਦਗੀ 'ਚ ਗਾਇਕ ਆਰ ਨੇਤ ਨੇ ਆਪਣੀ ਮੀਰਾ ਭੈਣ ਨੂੰ ਟ੍ਰੈਕਟਰ ਦੀਆਂ ਚਾਬੀਆਂ ਸੌਂਪੀਆਂ ਹਨ। ਆਰ ਨੇਤ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਨੇ ਆਰ ਨੇਤ
ਮੀਰਾ ਨੂੰ ਗਾਇਕ ਆਰ ਨੇਤ ਆਪਣੇ ਲਈ ਲੱਕੀ ਮੰਨਦੇ ਹਨ ਅਤੇ ਅਕਸਰ ਉਸ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆ ਕਰਦੇ ਰਹਿੰਦੇ ਹਨ । ਮੀਰਾ ਨੂੰ ਉਨ੍ਹਾਂ ਨੇ ਆਪਣੇ ਗੀਤਾਂ 'ਚ ਵੀ ਫੀਚਰ ਕੀਤਾ ਹੈ।

ਇਸ ਤੋਂ ਇਲਾਵਾ ਜਦੋਂ ਵੀ ਆਰ ਨੇਤ ਕੋਈ ਨਵੀਂ ਗੱਡੀ ਲੈ ਕੇ ਆਉਂਦੇ ਹਨ ਤਾਂ ਉਸ 'ਚ ਸਭ ਤੋਂ ਪਹਿਲਾਂ ਮੀਰਾ ਨੂੰ ਬਿਠਾਉਂਦੇ ਹਨ।ਕਿਉਂਕਿ ਮੀਰਾ ਇੱਕ ਅਜਿਹੀ ਸ਼ਖਸੀਅਤ ਹੈ ਜਿਸ ਨੇ ਆਰ ਨੇਤ ਨੂੰ ਕਿਹਾ ਸੀ ਕਿ ਇੱਕ ਦਿਨ ਉਹ ਵੱਡਾ ਸਟਾਰ ਬਣੇਗਾ ਅਤੇ ਇਸ ਤੋਂ ਬਾਅਦ ਹੀ ਉਹ ਸਟਾਰ ਬਣਿਆ ਇਹੀ ਕਾਰਨ ਹੈ ਕਿ ਆਰ ਨੇਤ ਮੀਰਾ ਦੀ ਬਹੁਤ ਕਦਰ ਕਰਦਾ ਹੈ।