ਆਰ ਨੇਤ ਮੀਰਾ ਨੂੰ ਚੰਡੀਗੜ੍ਹ ਆਪਣੇ ਸ਼ੋਅ ‘ਤੇ ਲੈ ਕੇ ਗਏ, ਮੀਰਾ ਦੇ ਨਾਲ ਆਰ ਨੇਤ ਨੇ ਕੀਤਾ ਸੀ ਵਾਅਦਾ
ਗਾਇਕ ਆਰ ਨੇਤ ਮੀਰਾ ਨੂੰ ਆਪਣੇ ਨਾਲ ਸ਼ੋਅ ‘ਤੇ ਲੈ ਕੇ ਗਏ ।ਜਿੱਥੇ ਉਨ੍ਹਾਂ ਨੇ ਮੀਰਾ ਦੇ ਨਾਲ ਸ਼ੋਅ ‘ਤੇ ਖੂਬ ਰੌਣਕਾਂ ਲਗਾਈਆਂ । ਮੀਰਾ ਵੀ ਚੰਡੀਗੜ੍ਹ ਆ ਕੇ ਬਹੁਤ ਖੁਸ਼ ਨਜ਼ਰ ਆਈ ਅਤੇ ਸਟੇਜ ‘ਤੇ ਡਾਂਸ ਕਰਕੇ ਖੂਬ ਮਸਤੀ ਕੀਤੀ । ਗਾਇਕ ਆਰ ਨੇਤ ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ ਅਤੇ ਅਕਸਰ ਮੀਰਾ ਦੇ ਨਾਲ ਉਹ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਗਾਇਕ ਆਰ ਨੇਤ (R Nait) ਮੀਰਾ ਨੂੰ ਆਪਣੇ ਨਾਲ ਸ਼ੋਅ ‘ਤੇ ਲੈ ਕੇ ਗਏ ।ਜਿੱਥੇ ਉਨ੍ਹਾਂ ਨੇ ਮੀਰਾ (Meera) ਦੇ ਨਾਲ ਸ਼ੋਅ ‘ਤੇ ਖੂਬ ਰੌਣਕਾਂ ਲਗਾਈਆਂ । ਮੀਰਾ ਵੀ ਚੰਡੀਗੜ੍ਹ ਆ ਕੇ ਬਹੁਤ ਖੁਸ਼ ਨਜ਼ਰ ਆਈ ਅਤੇ ਸਟੇਜ ‘ਤੇ ਡਾਂਸ ਕਰਕੇ ਖੂਬ ਮਸਤੀ ਕੀਤੀ । ਗਾਇਕ ਆਰ ਨੇਤ ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ ਅਤੇ ਅਕਸਰ ਮੀਰਾ ਦੇ ਨਾਲ ਉਹ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਜਦੋਂ ਵੀ ਗਾਇਕ ਕੋਈ ਨਵੀਂ ਕਾਰ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਕਾਰ ‘ਚ ਮੀਰਾ ਬੈਠਦੀ ਹੈ। ਮੀਰਾ ਦੇ ਨਾਲ ਆਰ ਨੇਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਮੀਰਾ ਦਾ ਮਕਾਨ ਬਨਾਉਣ ‘ਚ ਵੀ ਗਾਇਕ ਨੇ ਕਾਫੀ ਮਦਦ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਮੀਰਾ ਨੂੰ ਘਰ ਦਾ ਸਮਾਨ ਵੀ ਮੁਹੱਈਆ ਕਰਵਾਇਆ ਹੈ।
ਆਰ ਨੇਤ ਦਾ ਵਰਕ ਫ੍ਰੰਟ
ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

ਆਰ ਨੇਤ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ ਅਤੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ । ਕਿਉਂਕਿ ਉਨ੍ਹਾਂ ਨੂੰ ਕਾਫੀ ਧੋਖੇ ਸਹਿਣੇ ਪਏ ਸਨ ਅਤੇ ਇਸ ਦਾ ਉਨ੍ਹਾਂ ਨੇ ਆਪਣੇ ਗੀਤ ‘ਚ ਵੀ ਜ਼ਿਕਰ ਕੀਤਾ ਸੀ ।