ਗਾਇਕ R Nait ਨੇ ਖਰੀਦੀਆਂ ਦੋ Fortuner ਗੱਡੀਆਂ, ਫੈਨਸ ਦੇ ਰਹੇ ਵਧਾਈ

ਗਾਇਕ ਆਰ ਨੇਤ ਨੇ ਖਰੀਦੀਆਂ ਦੋ ਫਾਰਚੂਨਰ ਗੱਡੀਆਂ ਖਰੀਦੀਆਂ ਹਨ। ਉਨ੍ਹਾਂ ਨੇ ਬਲੈਕ ਕਲਰ ਦੀਆਂ ਗੱਡੀਆਂ ਖਰੀਦੀਆਂ ਹਨ।ਜਿਉਂ ਹੀ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

By  Shaminder Kaur Kaler April 29th 2026 11:23 AM -- Updated: April 29th 2026 12:04 PM

ਗਾਇਕ ਆਰ ਨੇਤ (R Nait) ਨੇ ਖਰੀਦੀਆਂ ਦੋ ਫਾਰਚੂਨਰ ਗੱਡੀਆਂ ਖਰੀਦੀਆਂ ਹਨ। ਉਨ੍ਹਾਂ ਨੇ ਬਲੈਕ ਕਲਰ ਦੀਆਂ ਗੱਡੀਆਂ ਖਰੀਦੀਆਂ ਹਨ।ਜਿਉਂ ਹੀ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਨਵੀਂ ਗੱਡੀ ਡਰਾਈਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋੋਂ ਪਹਿਲਾਂ ਉਨ੍ਹਾਂ ਨੇ ਨਵੀਂ ਗੱਡੀ ਦੀ ਖੁਸ਼ੀ ‘ਚ ਕੇਕ ਵੀ ਕੱਟਿਆ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। 


ਗਾਇਕ ਆਰ ਨੇਤ ਨੇ ਦਿੱਤੇ ਕਈ ਹਿੱਟ ਗੀਤ 

ਗਾਇਕ ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਬਾਪੂ, ਮੇਰੀ, ਸ਼ੁਕਰਾਨਾ, ਰਗੜੇ ਸਣੇ ਕਈ ਹਿੱਟ ਗੀਤ ਦਿੱਤੇ ਹਨ। 


ਆਰ ਨੇਤ ਦੀ ਨਿੱਜੀ ਜ਼ਿੰਦਗੀ 

ਆਰ ਨੇਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਈ ਉਤਰਾਅ ਚੜ੍ਹਾਅ ਵੇਖੇ ਹਨ । ਪਰ ਉਨ੍ਹਾਂ ਨੇ ਕਦੇ ਹਾਲਾਤਾਂ ਦੇ ਅੱਗੇ ਹਾਰ ਨਹੀਂ ਮੰਨੀ ਅਤੇ ਹਮੇਸ਼ਾ ਹੀ ਹਾਲਾਤਾਂ ਦੇ ਨਾਲ ਲੜੇ ਹਨ। ਇਹੀ ਕਾਰਨ ਹੈ ਕਿ ਲੰਮੇ ਸੰਘਰਸ਼ ਤੋਂ ਬਾਅਦ ਉਹ ਇੰਡਸਟਰੀ ‘ਚ ਆਪਣੀ ਪਛਾਣ ਬਣਾ ਸਕੇ ।   

© Copyright Galactic Television & Communications Pvt. Ltd. 2026. All rights reserved.