ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਪੁਸ਼ਪਾ ਮਾਤਾ, ਵੀਡੀਓ ਕੀਤਾ ਸਾਂਝਾ

ਪੁਸ਼ਪਾ ਮਾਂ ਇਨ੍ਹੀਂ ਦਿਨੀਂ ਪੰਜਾਬ ‘ਚ ਆਏ ਹੋਏ ਹਨ । ਮਾਨਸਾ ‘ਚ ਪਾਲ ਸਿੰਘ ਸਮਾਓਂ ਦੇ ਘਰ ਧੀ ਦੀ ਪੰਜੀਰੀ ਲੈ ਕੇ ਪਹੁੰਚੀ ਪੁਸ਼ਪਾ ਮਾਤਾ ਸਿੱਧੂ ਮੂਸੇਵਾਲਾ ਦੇ ਘਰ ਵੀ ਪਹੁੰਚੀ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਹ ਭਾਵੁਕ ਵੀ ਹੋ ਗਈ ।

By  Shaminder Kaur Kaler December 18th 2025 12:36 PM

ਪੁਸ਼ਪਾ ਮਾਂ (Pushpa Maa) ਇਨ੍ਹੀਂ ਦਿਨੀਂ ਪੰਜਾਬ ‘ਚ ਆਏ ਹੋਏ ਹਨ । ਮਾਨਸਾ ‘ਚ ਪਾਲ ਸਿੰਘ ਸਮਾਓਂ ਦੇ ਘਰ ਧੀ ਦੀ ਪੰਜੀਰੀ ਲੈ ਕੇ ਪਹੁੰਚੀ ਪੁਸ਼ਪਾ ਮਾਤਾ ਸਿੱਧੂ ਮੂਸੇਵਾਲਾ ਦੇ ਘਰ ਵੀ ਪਹੁੰਚੀ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਹ ਭਾਵੁਕ ਵੀ ਹੋ ਗਈ । ਇਸ ਦਾ ਇੱਕ ਵੀਡੀਓ ਪੁਸ਼ਪਾ ਮਾਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੁਸ਼ਪਾ ਮਾਤਾ ਅਤੇ ਮਾਤਾ ਚਰਨ ਕੌਰ ਮਿਲਦੀਆਂ ਹੋਈਆਂ ਤੇ ਆਪਸ ‘ਚ ਗੱਲਬਾਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । 


ਪੁਸ਼ਪਾ ਮਾਂ ਸਮਾਜ ਸੇਵਾ ਲਈ ਮਸ਼ਹੂਰ 

ਪੁਸ਼ਪਾ ਮਾਂ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ । ਸਿਆਟਲ ‘ਚ ਰਹਿਣ ਵਾਲੇ ਪੁਸ਼ਪਾ ਮਾਂ ਅਕਸਰ ਵਿਦੇਸ਼ ‘ਚ ਪੰਜਾਬੀਆਂ ਦੇ ਲਈ ਪੰਜਾਬੀ ਖਾਣਾ ਬਣਾ ਕੇ ਖੁਆਉਂਦੇ ਹਨ । ਇਹ ਸੇਵਾ ਉਹ ਨਿਰਸਵਾਰਥ ਭਾਵ ਦੇ ਨਾਲ ਕਰਦੇ ਹਨ । ਇਸ ਦੇ ਲਈ ਉਨ੍ਹਾਂ ਨੇ ਕਦੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਉਹ ਸਭ ਨੂੰ ਆਪਣੇ ਪੁੱਤ ਧੀਆਂ ਕਹਿ ਕੇ ਬੁਲਾਉਂਦੇ ਹਨ । ਕਿਮੀ ਵਰਮਾ, ਅਮਰ ਨੂਰੀ, ਸਤਵਿੰਦਰ ਬਿੱਟੀ ਸਣੇ ਕਈ ਕਲਾਕਾਰ ਵੀ ਪੁਸ਼ਪਾ ਮਾਂ ਦੇ ਕੋਲ ਗਏ ਸਨ ।

ਪੁਸ਼ਪਾ ਮਾਂ ਦੀ ਦੁੱਖ ਭਰੀ ਕਹਾਣੀ 

ਪੁਸ਼ਪਾ ਮਾਂ ਦਾ ਆਪਣਾ ਇੱਕ ਜਵਾਨ ਪੁੱਤਰ ਸੀ ਜਿਸ ਦੀ ਮੌਤ ਹੋ ਗਈ ਸੀ । ਪੁੱਤਰ ਦੀ ਮੌਤ ਤੋਂ ਬਾਅਦ ਉਹ ਇੱਕਲੀ ਰਹਿ ਗਈ ਅਤੇ ਹੁਣ ਉਸ ਨੇ ਸਾਰੇ ਲੋਕਾਂ ਨੂੰ ਹੀ ਆਪਣਾ ਜਹਾਨ ਬਣਾ ਲਿਆ ਹੈ। ਉਹ ਅਕਸਰ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ।

© Copyright Galactic Television & Communications Pvt. Ltd. 2026. All rights reserved.