ਪੰਜਾਬ ਦੇ ਮਸ਼ਹੂਰ ਯੂ-ਟਿਊਬਰ ਗੋਪੀ ਸ਼ੋਕਰ ਦਾ ਹੋਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਪੰਜਾਬ ਦੇ ਮਸ਼ਹੂਰ ਯੂ-ਟਿਊਬਰ ਗੋਪੀ ਸ਼ੋਕਰ ਦਾ ਵਿਆਹ ਹੋ ਗਿਆ ਹੈ। ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ ।

By  Shaminder Kaur Kaler November 11th 2025 03:44 PM

ਪੰਜਾਬ ਦੇ ਮਸ਼ਹੂਰ ਯੂ-ਟਿਊਬਰ ਗੋਪੀ ਸ਼ੋਕਰ (Gopi Shoker) ਦਾ ਵਿਆਹ ਹੋ ਗਿਆ ਹੈ। ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ । ਉਨ੍ਹਾਂ ਦੇ ਵਿਆਹ ਦੀਆਂ ਕਈ ਰਸਮਾਂ ਦੇ ਵੀਡੀਓਜ਼ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋi ਕ ਗੋਪੀ ਸ਼ੋਕਰ ਲਾੜੀ ਦੇ ਨਾਲ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ ।ਜਦੋਂਕਿ ਵਿਆਹ ਦੀਆਂ ਹੋਰ ਰਸਮਾਂ ਦੇ ਵੀਡੀਓਜ਼ ਵੀ ਸਾਹਮਣੇ ਆਏ ਹਨ । 

ਮਾਂ ਨੇ ਸੱਜ ਵਿਆਹੀ ਜੋੜੀ ਤੋਂ ਵਾਰਿਆ ਪਾਣੀ 

ਇੱਕ ਹੋਰ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗੋੋਪੀ ਸ਼ੋਕਰ ਦੀ ਮਾਂ ਸੱਜ-ਵਿਆਹੀ ਜੋੜੀ ਤੋਂ ਪਾਣੀ ਵਾਰਦੀ ਹੋਈ ਦਿਖਾਈ ਦੇ ਰਹੀ ਹੈ। ਜਦੋਂਕਿ ਇੱਕ ਹੋਰ ਵੀਡੀਓ ‘ਚ ਗੋਪੀ ਆਪਣੀ ਪਤਨੀ ਨਾਲ ਗਾਨਾ ਖੇਡਣ ਦੀ ਰਮਸ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਹਰ ਕੋਈ ਇਸ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦੇ ਰਿਹਾ ਹੈ।

ਦੱਸ ਦਈਏ ਕਿ ਗੋਪੀ ਸ਼ੋਕਰ ਅਕਸਰ ਆਪਣਾ ਕੰਟੈਂਟ ਕ੍ਰਿਏਟ ਕਰਦਾ ਹੈ ਅਤੇ ਯੂਟਿਊਬ ਤੇ ਇੰਸਟਾਗ੍ਰਾਮ ‘ਤੇ ਉਸ ਦੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਹਨ । ਉਹ ਅਕਸਰ ਆਪਣੀ ਮਾਂ ਦੇ ਨਾਲ ਅਤੇ ਆਪਣੇ ਡੰਗਰਾਂ ਪਸ਼ੂਆਂ ਦੇ ਨਾਲ ਵੀਡੀਓ ਬਣਾਉਂਦਾ ਰਹਿੰਦਾ ਹੈ। ਇੱਕ ਕੱਟੀ ਦੇ ਨਾਲ ਉਸ ਦਾ ਬਹੁਤ ਲਗਾਅ ਹੈ ਅਤੇ ਉਹ ਆਪਣੀ ਇਸ ਕੱਟੀ ਦੇ ਨਾਲ ਕਈ ਵੀਡੀਓ ਤਿਆਰ ਕਰ ਚੁੱਕਾ ਹੈ। 

© Copyright Galactic Television & Communications Pvt. Ltd. 2026. All rights reserved.