ਕੈਨੇਡਾ ‘ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦਾ ਘਰ ‘ਚ ਵੜ੍ਹ ਕੇ ਕਤਲ
ਕੈਨੇਡਾ ‘ਚ ਮਸ਼ਹੂਰ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਤਿਆਰੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੈਨੇਡਾ ਦੀ ਪੁਲਿਸ ਮੁਤਾਬਕ ਪੰਤਾਲੀ ਸਾਲ ਦੀ ਨੈਂਸੀ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਸਾਢੇ ਨੌ ਵਜੇ ਦੇ ਕਰੀਬ ਉਸ ਦੇ ਘਰ ‘ਚ ਅੰਜਾਮ ਦਿੱਤਾ ਗਿਆ ਹੈ।
ਕੈਨੇਡਾ ‘ਚ ਮਸ਼ਹੂਰ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਤਿਆਰੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੈਨੇਡਾ ਦੀ ਪੁਲਿਸ ਮੁਤਾਬਕ ਪੰਤਾਲੀ ਸਾਲ ਦੀ ਨੈਂਸੀ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਸਾਢੇ ਨੌ ਵਜੇ ਦੇ ਕਰੀਬ ਉਸ ਦੇ ਘਰ ‘ਚ ਅੰਜਾਮ ਦਿੱਤਾ ਗਿਆ ਹੈ। ਨੈਂਸੀ ਵਿੰਡਸਰ ਦੀ ਰਹਿਣ ਵਾਲੀ ਸੀ ਅਤੇ ਹਤਿਆਰੇ ਨੇ ਉਸ ਦਾ ਕਤਲ ਕੀਤਾ ਅਤੇ ਫਰਾਰ ਹੋ ਗਿਆ ।
ਲਹੂ ਲੁਹਾਨ ਹਾਲਤ ‘ਚ ਨੈਂਸੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਸਾਰੇ ਏਰੀਏ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ।
ਖਾਲਿਸਤਾਨੀ ਗਤੀਵਿਧੀਆਂ ਦੀ ਕਰਦੀ ਸੀ ਅਲੋਚਨਾ
ਨੈਂਸੀ ਖਾਲਿਸਤਾਨੀ ਗਤੀਵਿਧੀਆਂ ਦੀ ਅਲੋਚਨਾ ਕਰਦੀ ਸੀ ਅਤੇ ਅਕਸਰ ਵਿਵਾਦਿਤ ਬਿਆਨ ਦਿੰਦੀ ਨਜ਼ਰ ਆਉਂਦੀ ਸੀ।ਜਾਣਕਾਰੀ ਦੇ ਮੁਤਾਬਕ ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਗੱਲਾਂ ਰੱਖਦੀ ਸੀ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਆਪਣੇ ਵੀਡੀਓ ਜਾਰੀ ਕਰਦੀ ਸੀ ਅਤੇ ਪੰਜਾਬ ਦੇ ਕਈ ਆਗੂਆਂ ਦੇ ਵਿਰੋਧ ‘ਚ ਉਸ ਨੇ ਕਈ ਗੱਲਾਂ ਆਖੀਆਂ ਸਨ।