ਪੰਜਾਬੀ ਸਿਤਾਰਿਆਂ ਗੁਰਦਾਸ ਮਾਨ, ਗੁਰਲੇਜ ਅਖਤਰ, ਸ਼ੈਰੀ ਮਾਨ ਨੇ ਦਿੱਤੀ ਨਵੇਂ ਸਾਲ ਦੀ ਵਧਾਈ
ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ।ਗਾਇਕ ਗੁਰਦਾਸ ਮਾਨ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ ।
ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ (New Year 2026) ਮਨਾਇਆ ।ਗਾਇਕ ਗੁਰਦਾਸ ਮਾਨ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਦੁਆਵਾਂ ਵੀ ਦਿੱਤੀਆਂ ਅਤੇ ਸਭਨਾਂ ਦੇ ਘਰਾਂ ‘ਚ ਖੁਸ਼ੀਆਂ ਖੇੜਿਆਂ ਦੀ ਕਾਮਨਾ ਵੀ ਕੀਤੀ ।
ਗਾਇਕਾ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਦਿੱਤੀ ਵਧਾਈ
ਗਾਇਕਾ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਵੀ ਨਵੇਂ ਸਾਲ ਦੇ ਮੌਕੇ ਤੇ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਹਨ। ਗਾਇਕਾ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਸਭ ਦੇ ਲਈ ਖੁਸ਼ੀਆਂ ਤੇ ਖੇੜਿਆਂ ਦੀ ਕਾਮਨਾ ਕੀਤੀ ।
ਗਾਇਕ ਸ਼ੈਰੀ ਮਾਨ ਨੇ ਵੀ ਦਿੱਤੀ ਵਧਾਈ
ਗਾਇਕ ਸ਼ੈਰੀ ਮਾਨ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਹੈਪੀ ਨਿਊ ਈਅਰ ੨੦੨੬ ਮਾਨ ਪਰਿਵਾਰ ਦੇ ਵੱਲੋਂ ਆਪ ਸਭ ਨੂੰ।ਇਸ ਨਵੇਂ ਸਾਲ ‘ਚ ਤੁਹਾਡੀ ਭਾਬੀ ਦੀ ਗੱਲ ਮੰਨ ਕੇ ਸੋਫੀ ਹੈਪੀ ਨਿਊ ਵਿਦ ਫੈਮਿਲੀ ।ਹੇ ਪ੍ਰਮਾਤਮਾ ਠੰਢ ‘ਚ ਸੋਫੀ ਰਹਿਣ ਦਾ ਬਲ ਬਖਸ਼ੀਂ।ਬਾਕੀ ਪੈਗ ਤਾਂ ਹੁਣ ਵੀ ਲਾਈਦਾ ਪਰ ਧਿਆਨ ਨਾਲ ਤੇ ਧਿਆਨ ਦਾ ਮਤਲਬ ਯਾਨੀ ਕਿ ਮੈਡੀਟੇਸ਼ਨ ਦਾ”। ਸ਼ੈਰੀ ਮਾਨ ਦੇ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।