ਗੁਰਪ੍ਰੀਤ ਘੁੱਗੀ ਦੇ ਹੱਕ ‘ਚ ਆਏ ਪੰਜਾਬੀ ਸਿਤਾਰੇ ਗਿੱਪੀ ਗਰੇਵਾਲ ‘ਤੇ ਰਘਵੀਰ ਬੋਲੀ
ਗੁਰਪ੍ਰੀਤ ਘੁੱਗੀ ਦੇ ਹੱਕ ‘ਚ ਹੁਣ ਪੰਜਾਬੀ ਸਿਤਾਰੇ ਅੱਗੇ ਆਏ ਹਨ । ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਦੇ ਹੱਕ ‘ਚ ਪੋਸਟ ਪਾਉਂਦੇ ਹੋਏ ਲਿਖਿਆ ‘ਅਸੀਂ ਹਮੇਸ਼ਾ ਤੁਹਾਡੇ ਹੱਕ ‘ਚ ਹਾਂ ਭਾਜੀ, ਆਦਰ ਸਤਿਕਾਰ ਤੇ ਪਿਆਰ’। ਇਸ ਮਾਮਲੇ ‘ਚ ਅਦਾਕਾਰ ਰਘੁਵੀਰ ਬੋਲੀ ਨੇ ਵੀ ਅਦਾਕਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬਹੁਤ ਪਿਆਰ ਸਤਿਕਾਰ, ਭਾਜੀ।ਚੜ੍ਹਦੀਕਲਾ ‘ਚ ਰਹੋ ਹਮੇਸ਼ਾ ਤੰਦਰੁਸਤ ਰਹੋ’।
ਗੁਰਪ੍ਰੀਤ ਘੁੱਗੀ ਦੇ ਖਿਲਾਫ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਵੱਲੋਂ ਅਫਵਾਹਾਂ ਤੇ ਗਲਤ ਤਰ੍ਹਾਂ ਦੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ । ਜਿਸ ਤੋਂ ਬਾਅਦ ਅੱਜ ਗੁਰਪ੍ਰੀਤ ਘੁੱਗੀ ਦੇ ਵੱਲੋਂ ਇਸ ਸਬੰਧ ‘ਚ ਚੌਦਾਂ ਮਿੰਟ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਖਬਰਾਂ ‘ਤੇ ਉਨ੍ਹਾਂ ਦੇ ਵੱਲੋਂ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਵੀਡੀਓ ‘ਚ ਉਨ੍ਹਾਂ ਨੇ ਖਬਰਾਂ ਫੈਲਾਉਣ ਵਾਲਿਆਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਖਿਲਾਫ ਕੁਝ ਲੋਕਾਂ ਦੇ ਵੱਲੋਂ ਪੇਡ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੌਦਾਂ ਮਿੰਟ ਦੇ ਇਸ ਵੀਡੀਓ ‘ਚ ਉਨ੍ਹਾਂ ਨੇ ਹੋਰ ਵੀ ਬਹੁਤ ਗੱਲਾਂ ਆਖੀਆਂ ਹਨ ।ਉਨ੍ਹਾਂ ਨੇ ਆਖਿਆ ਕਿ ‘ਉਸ ਲੜਕੀ ਦੀ ਕੀ ਹਾਲਤ ਹੋਵੇਗੀ ਅਤੇ ਕਿਸ ਤਰ੍ਹਾਂ ਦੇ ਟਰੌਮਾ ‘ਚ ਲੰਘ ਰਹੀ ਹੋਵੇਗੀ ਉਸ ਬਾਰੇ ਹਾਲੇ ਪਤਾ ਨਹੀਂ। ਇਸ ਬਾਰੇ ਹੁਣ ਸਾਈਬਰ ਸੈੱਲ ਕੰਮ ਕਰ ਰਿਹਾ ਹੈ।
ਪੰਜਾਬੀ ਸਿਤਾਰੇ ਆਏ ਹੱਕ ‘ਚ