ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਰਾਜਸਥਾਨ ‘ਚ ਕੰਸਰਟ ਰੋਕਿਆ, ਮਹਿਲਾ ਨੂੰ ਲਗਾਈ ਫਟਕਾਰ, ਜਾਣੋ ਕੀ ਕਿਹਾ
ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਬੀਤੇ ਦਿਨ ਰਾਜਸਥਾਨ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੂੰ ਭੀੜ ‘ਚ ਇੱਕ ਬੱਚਾ ਰੋਂਦਾ ਹੋਇਆ ਮਿਲਿਆ ।ਉਸ ਸਮੇਂ ਪਰਮੀਸ਼ ਮੰਚ ‘ਤੇ ਪਰਫਾਰਮ ਕਰ ਰਹੇ ਸਨ ਅਤੇ ਵੱਡੀ ਗਿਣਤੀ ‘ਚ ਮੌਜੂਦ ਫੈਨਸ ੳੇੁਨ੍ਹਾਂ ਦੇ ਸ਼ੋਅ ਦਾ ਅਨੰਦ ਮਾਣ ਰਹੇ ਸਨ ।
ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਬੀਤੇ ਦਿਨ ਰਾਜਸਥਾਨ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੂੰ ਭੀੜ ‘ਚ ਇੱਕ ਬੱਚਾ ਰੋਂਦਾ ਹੋਇਆ ਮਿਲਿਆ ।ਉਸ ਸਮੇਂ ਪਰਮੀਸ਼ ਮੰਚ ‘ਤੇ ਪਰਫਾਰਮ ਕਰ ਰਹੇ ਸਨ ਅਤੇ ਵੱਡੀ ਗਿਣਤੀ ‘ਚ ਮੌਜੂਦ ਫੈਨਸ ੳੇੁਨ੍ਹਾਂ ਦੇ ਸ਼ੋਅ ਦਾ ਅਨੰਦ ਮਾਣ ਰਹੇ ਸਨ ।ਸਟੇਜ ‘ਤੇ ਪਰਫਾਰਮ ਕਰਦੇ ਹੋਏ ਜਿਉਂ ਹੀ ਪਰਮੀਸ਼ ਦੀ ਨਜ਼ਰ ਉਸ ਰੋਂਦੇ ਹੋਏ ਬੱਚੇ ‘ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਗਾਣਾ ਰੋਕ ਦਿੱਤਾ ।

ਅਚਾਨਕ ਗਾਣਾ ਬੰਦ ਹੁੰਦੇ ਹੀ ਹਰ ਪਾਸੇ ਚੁੱਪ ਪੱਸਰ ਗਈ ਅਤੇ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਕੁਝ ਸਮਝ ਆਉਂਦਾ ਤਾਂ ਗਾਇਕ ਨੇ ਸਿਕਓਰਿਟੀ ਨੂੰ ਇਸ਼ਾਰਾ ਕੀਤਾ ਕਿ ਬੱਚੇ ਨੂੰ ਸਟੇਜ ‘ਤੇ ਲੈ ਕੇ ਆਓ।
ਪਰਮੀਸ਼ ਨੇ ਜਿਉਂ ਹੀ ਸਟੇਜ ਤੋਂ ਬੱਚੇ ਦੇ ਮਾਪਿਆਂ ਨੂੰ ਸੱਦਿਆ ਤਾਂ ਇੱਕ ਮਹਿਲਾ ਸਾਹਮਣੇ ਆ ਗਈ।ਜਿਸ ਨੇ ਰੀਲ ਦੇ ਚੱਕਰ ‘ਚ ਆਪਣੇ ਬੱਚੇ ਨੂੰ ਇੱਕਲਾ ਰੈਂਪ ‘ਤੇ ਛੱਡ ਦਿੱਤਾ ਸੀ ।

ਪਰਮੀਸ਼ ਦੀ ਗੋਦ ‘ਚ ਬੱਚੇ ਨੂੰ ਵੇਖ ਕੇ ਮਹਿਲਾ ਨੇ ਕਿਹਾ ਕਿ ਇਹ ਉਸ ਦਾ ਬੱਚਾ ਹੈ। ਇਸ ‘ਤੇ ਪਰਮੀਸ਼ ਵਰਮਾ ਨੇ ਮਹਿਲਾ ਦੀ ਕਲਾਸ ਲਗਾਈ ਅਤੇ ਜ਼ਿੰਮੇਵਾਰ ਬਣਨ ਦੀ ਨਸੀਹਤ ਦਿੱਤੀ। ਇਸ ਤੋਂ ਬਾਅਦ ਸਿਕਓਰਿਟੀ ਨੇ ਬੱਚੇ ਨੂੰ ਉਸ ਦੀ ਮਾਂ ਦੇ ਕੋਲ ਪਹੁੰਚਾਇਆ ।