ਵੈਡਿੰਗ ਐਨੀਵਰਸਰੀ ‘ਤੇ ਪਤਨੀ ਨੂੰ ਗਾਇਕ ਸਰਦਾਰ ਅਲੀ ਨੇ ਕੀਤਾ ਯਾਦ, ਵਿਆਹ ਦੀ ਸਾਲਗਿਰ੍ਹਾ ‘ਤੇ ਦਿੱਤੀ ਵਧਾਈ
ਬੀਤੇ ਦਿਨ ਸਰਦਾਰ ਅਲੀ (Sardar Ali) ਦੀ ਵੈਡਿੰਗ ਐਨੀਵਰਸਰੀ ਸੀ। ਇਸ ਮੌਕੇ ‘ਤੇ ਗਾਇਕ ਦੇ ਵੱਲੋਂ ਦੋ ਤਸਵੀਰਾਂ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਤਨੀ ਨੂੰ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਹਨ । ਵਿਆਹ ਦੀ ਵਰੇ੍ਹਗੰਢ ‘ਤੇ ਉਨ੍ਹਾਂ ਨੇ ਆਪਣੇ ਵਿਆਹੁਤਾ ਜੀਵਨ ਦੇ ਛੱਬੀ ਸਾਲਾਂ ਦੇ ਸਫ਼ਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਬੀਤੇ ਦਿਨ ਸਰਦਾਰ ਅਲੀ (Sardar Ali) ਦੀ ਵੈਡਿੰਗ ਐਨੀਵਰਸਰੀ ਸੀ। ਇਸ ਮੌਕੇ ‘ਤੇ ਗਾਇਕ ਦੇ ਵੱਲੋਂ ਦੋ ਤਸਵੀਰਾਂ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਤਨੀ ਨੂੰ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਹਨ । ਵਿਆਹ ਦੀ ਵਰੇ੍ਹਗੰਢ ‘ਤੇ ਉਨ੍ਹਾਂ ਨੇ ਆਪਣੇ ਵਿਆਹੁਤਾ ਜੀਵਨ ਦੇ ਛੱਬੀ ਸਾਲਾਂ ਦੇ ਸਫ਼ਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਪਰਵੀਨ! ਵਿਆਹ ਦੀ ਸਾਲ ਗਿਰਾਹ ਮੁਬਾਰਕ 26 ਸਾਲ ਦੇ ਸਫ਼ਰ ਦੇ ਝਰੋਖੇ ਵਿੱਚੋਂ ਕੁਝ ਪਲ...........ਲਿਖ ਰਿਹਾਂ ਹਾਂ ।

18 ਮਾਰਚ 1998 ਜਦੋਂ ਤੂੰ ਪਹਿਲੀ ਵਾਰ ਸ਼ਗਨਾਂ ਦੇ ਨਾਲ ਇਸ ਘਰ ਵਿੱਚ ਆਈ ਸੀ । ਮੈਨੂੰ ਯਾਦ ਆ ਜਿੱਥੇ ਕੱਚਾ ਘਰ ਖੁੱਲਾ ਵੇਹੜਾ ਬਿਨਾਂ ਦਰਵਾਜ਼ਿਆਂ ਦਾ ਉਹ ਬਾਥਰੂਮ ਜਿਸਦੇ ਦਰਵਾਜ਼ੇ ਤੇ ਇੱਕ ਕੱਪੜਾ ਲਗਾ ਕੇ ਪਰਦਾ ਕੀਤਾ ਹੋਇਆ ਸੀ ਉਸ ਘਰ ਵਿੱਚ 18 ਮਾਰਚ 1998 ਤੋਂ ਸ਼ੁਰੂ ਹੋਇਆ ਮਿਹਨਤ ਸਟਰਗਲ ਅਤੇ ਖੱਟੀਆਂ ਮਿੱਠੀਆਂ ਯਾਦਾਂ ਦਾ ਔਖਾ ਸਮਾਂ ਫੇਰ ਰੱਬ ਦੀਆਂ ਦੁਆਵਾਂ ਦੇ ਨਾਲ ਦਸੰਬਰ 1998 ਵਿੱਚ ਤਨਵੀ ਅਤੇ ਮਾਰਚ 2001 ਵਿੱਚ ਬੁਰਹਾਨ ਸਾਡੀ ਜ਼ਿੰਦਗੀ ਵਿੱਚ ਆ ਗਏ ਅਤੇ ਸਾਡਾ ਇੱਕ ਹੋਰ ਸੰਘਰਸ਼ ਬੱਚਿਆਂ ਨੂੰ ਪਾਲਣ ਵਾਲਾ ਸ਼ੁਰੂ ਹੋ ਗਿਆ ।

ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਬਹੁਤ ਸਾਰੇ ਉਤਰਾ ਚੜਾ ਆਏ ਬਹੁਤ ਸਾਰੇ ਗੁੱਸੇ ਗਿਲੇ ਜ਼ਿੰਦਗੀ ਚ ਹੁੰਦੇ ਰਹੇ ਬਹੁਤ ਸਾਰੀਆਂ ਗਲਤੀਆਂ ਮੇਰੇ ਤੋਂ ਹੋਇਆਂ ਪਰ ਤੇਰੀ ਸਿਆਣਪ ਅਤੇ ਅਕਲਮੰਦੀ ਕਾਰਨ ਇਹ ਰਿਸ਼ਤਾ ਟੁੱਟਣ ਤੋਂ ਬਚਦਾ ਰਿਹਾ ਘਰ ਬੱਝਿਆ ਰਿਹਾ ਅਤੇ ਤੂੰ ਹਰ ਮੁਸ਼ਕਿਲ ਦੀ ਘੜੀ ਚ ਚੱਟਾਨ ਬਣ ਕੇ ਖੜ ਦੀ ਰਹੀ ਅੱਤ ਦੀ ਗਰੀਬੀ ਤੋਂ ਲੈ ਕੇ ਅੱਜ ਤੱਕ ਦੀ ਕਾਮਯਾਬ ਜ਼ਿੰਦਗੀ ਦਾ ਸਫਰ ਕੁਝ ਸੌਖਾ ਨਹੀਂ ਸੀ,ਪਤਾ ਨਹੀਂ ਕਿੰਨੀਆਂ ਕੁ ਮੁਸ਼ੱਕਤਾਂ ਦੇ ਨਾਲ ਆਪਾਂ ਇੱਥੇ ਤੱਕ ਪਹੁੰਚੇ,ਫਿਰ ਉਹ ਦਿਨ ਵੀ ਆਇਆ ਜਦੋਂ ਨਗਰ ਮਤੋਈ ਦੇ ਸਾਡੇ ਪ੍ਰੀਵਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਤੈਨੂੰ ਆਪਣੇ ਪਿੰਡ ਦੀ ਰਹਿਨੁਮਾਈ ਯਾਨੀ ਕਿ ਸਰਪੰਚੀ ਲਈ ਚੁਣਿਆ ਅਤੇ ਤੂੰ ਇਸ ਨਗਰ ਦੀ ਪਹਿਲੀ ਮੁਸਲਮਾਨ ਸਰਪੰਚ ਚੁਣੀ ਗਈ 2018 ਤੋਂ ਲੈ ਕੇ 2024 ਤੱਕ ਤੂੰ ਮਤੋਈ ਪਿੰਡ ਦੀ ਰਹਿਨੁਮਾਈ ਕੀਤੀ ਪਰ ਫਿਰ ਉਹ ਮਨਹੂਸ ਦਿਨ 24 ਅਪ੍ਰੈਲ 2024 ਆਇਆ ਜਿਸ ਦਿਨ ਤੇਰਾ ਇਸ ਘਰ ਦੇ ਨਾਲ ਜਿਸਮਾਨੀ ਰਿਸ਼ਤਾ ਟੁੱਟ ਗਿਆ..... ।ਇਸ ਤੋਂ ਇਲਾਵਾ ਇਸ ਪੋਸਟ ‘ਚ ਉਨ੍ਹਾਂ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ।
ਸਰਦਾਰ ਅਲੀ ਨੇ ਦਿੱਤੇ ਕਈ ਹਿੱਟ ਗੀਤ
ਸਰਦਾਰ ਅਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਸੂਫ਼ੀਆਨਾ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੀਵਾਨੇ, ਨੱਚਦੇ ਮਲੰਗ, ਦੀਵਾਨੇ, ਮੇਰਾ ਮਹਿਮਾਨ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।