ਰੇਸ਼ਮ ਸਿੰਘ ਅਨਮੋਲ ਦੀ ਬਦੌਲਤ ਬੇਸਹਾਰਾ ਬੱਚਿਆਂ ਨੂੰ ਮਿਲਿਆ ਸਹਾਰਾ, ਪਰਿਵਾਰ ਨੇ ਦੋਵਾਂ ਨੂੰ ਲਿਆ ਗੋਦ
ਰੇਸ਼ਮ ਸਿੰਘ ਅਨਮੋਲ ਨੇ ਬੀਤੇ ਦਿਨੀਂ ਦੋ ਬੱਚਿਆਂ ਨੂੰ ਲੈ ਕੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਦੋਵਾਂ ਬੱਚਿਆਂ ਦੇ ਬਾਰੇ ਦੱਸਿਆ ਸੀ ਕਿ ਕਿਸ ਤਰ੍ਹਾਂ ਪਹਿਲਾਂ ਇਨ੍ਹਾਂ ਦੋਵਾਂ ਬੱਚਿਆਂ ਦੇ ਦਾਦੇ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਦੋਵਾਂ ਬੱਚਿਆਂ ਦੇ ਮਾਪਿਆਂ ਦਾ ਵੀ ਦਿਹਾਂਤ ਹੋ ਗਿਆ ਸੀ ਅਤੇ ਜੋ ਕੋਈ ਵੀ ਇਨ੍ਹਾਂ ਬੱਚਿਆਂ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਲੈ ਸਕਦਾ ਹੈ।
ਰੇਸ਼ਮ ਸਿੰਘ ਅਨਮੋਲ (Resham Singh Anmol)ਨੇ ਬੀਤੇ ਦਿਨੀਂ ਦੋ ਬੱਚਿਆਂ ਨੂੰ ਲੈ ਕੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਦੋਵਾਂ ਬੱਚਿਆਂ ਦੇ ਬਾਰੇ ਦੱਸਿਆ ਸੀ ਕਿ ਕਿਸ ਤਰ੍ਹਾਂ ਪਹਿਲਾਂ ਇਨ੍ਹਾਂ ਦੋਵਾਂ ਬੱਚਿਆਂ ਦੇ ਦਾਦੇ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਦੋਵਾਂ ਬੱਚਿਆਂ ਦੇ ਮਾਪਿਆਂ ਦਾ ਵੀ ਦਿਹਾਂਤ ਹੋ ਗਿਆ ਸੀ ਅਤੇ ਜੋ ਕੋਈ ਵੀ ਇਨ੍ਹਾਂ ਬੱਚਿਆਂ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਲੈ ਸਕਦਾ ਹੈ। ਜਿਸ ਤੋਂ ਬਾਅਦ ਕਈ ਫੋਨ ਕਾਲਸ ਰੇਸ਼ਮ ਸਿੰਘ ਅਨਮੋੋਲ ਨੂੰ ਆਈਆਂ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਬੱਚਿਆਂ ਨੂੰ ਸਹਾਰਾ ਮਿਲ ਗਿਆ ਹੈ।

ਇੱਕ ਪਰਿਵਾਰ ਦੇ ਵੱਲੋਂ ਬੱਚਿਆਂ ਨੂੰ ਗੋਦ ਲਿਆ ਗਿਆ ਹੈ। ਜਿਸ ਬਾਰੇ ਗਾਇਕ ਨੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਖੁਸ਼ੀ ਜਤਾਈ ਹੈ ਕਿ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਬੜੇ ਸੁਨੇਹੇ ਮਿਲੇ ਸਨ ਕਿ ਇਨ੍ਹਾਂ ਬੱਚਿਆਂ ਨੂੰ ਵੱਖ ਨਾ ਕੀਤਾ ਜਾਵੇ ਅਤੇ ਹੁਣ ਇਹ ਦੋਵੇਂ ਬੱਚੇ ਹਮੇਸ਼ਾ ਦੇ ਲਈ ਇੱਕਠੇ ਹੀ ਰਹਿਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ “ਲੋੜਵੰਦ ਬੱਚਿਆਂ ਨੂੰ ਪਿਆਰਾ ਪਰਿਵਾਰ ਮਿਲ ਗਿਆ ਹੈ। ਸਾਰਿਆਂ ਦਾ ਦਿਲੋਂ ਧੰਨਵਾਦ।

ਇਨ੍ਹਾਂ ਬੱਚਿਆਂ ਦੇ ਬ੍ਰਾਈਟ ਫਿਊਚਰ ਲਈ ਉਨ੍ਹਾਂ ਦੇ ਨਾਮ ‘ਤੇ ਅੱਠ ਏਕੜ ਖੇਤੀਬਾੜੀ ਜ਼ਮੀਨ ਕਰਾਈ ਜਾ ਰਹੀ ਹੈ। ਦੋਵਾਂ ਬੱਚਿਆਂ ਨੂੰ ਇਕੱਠੇ ਹੀ ਰੱਖਿਆ ਗਿਆ ਹੈ, ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ।ਜਿਨ੍ਹਾਂ ਸਾਰਿਆਂ ਨੇ ਮੈਸੇਜ ਕਰਕੇ ਸਹਿਯੋਗ ਦਿੱਤਾ, ਉਨ੍ਹਾਂ ਦਾ ਵੀ ਦਿਲੋਂ ਧੰਨਵਾਦ। ਬੇਔਲਾਦ ਮਾਪਿਆਂ ਲਈ ਦਿਲੋਂ ਅਰਦਾਸ ਹੈ ਕਿ ਰੱਬ ਉਨ੍ਹਾਂ ਨੂੰ ਵੀ ਔਲਾਦ ਦੀ ਖੁਸ਼ੀ ਬਖ਼ਸ਼ੇ”। ਰੇਸ਼ਮ ਸਿੰਘ ਅਨਮੋਲ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਕਿਉਂਕਿ ਇਨ੍ਹਾਂ ਬੇਸਹਾਰਾ ਬੱਚਿਆਂ ਨੂੰ ਸਹਾਰਾ ਮਿਲ ਗਿਆ ਹੈ।