ਰਵਿੰਦਰ ਗਰੇਵਾਲ ਗੁੜ ਬਣਾਉਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਗੰਨੇ ਦੀ ਰਹੁ ਤੋਂ ਗੁੜ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੰਨੇ ਨੂੰ ਪੀੜਨ ਤੋਂ ਬਾਅਦ ਉਸ ਨੂੰ ਵੱਡੀ ਸਾਰੀ ਕੜਾਹੀ ‘ਚ ਪਾ ਕੇ ਉਬਾਲਿਆ ਜਾ ਰਿਹਾ ਹੈ ਅਤੇ ਫਿਰ ਇਸ ਤੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ।

By  Shaminder Kaur Kaler April 7th 2026 12:40 PM

ਰਵਿੰਦਰ ਗਰੇਵਾਲ (Ravinder Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਗੰਨੇ ਦੀ ਰਹੁ ਤੋਂ ਗੁੜ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੰਨੇ ਨੂੰ ਪੀੜਨ ਤੋਂ ਬਾਅਦ ਉਸ ਨੂੰ ਵੱਡੀ ਸਾਰੀ ਕੜਾਹੀ ‘ਚ ਪਾ ਕੇ ਉਬਾਲਿਆ ਜਾ ਰਿਹਾ ਹੈ ਅਤੇ ਫਿਰ ਇਸ ਤੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ।


ਇਸ ਤੋਂ ਬਾਅਦ ਜਦੋਂ ਗੁੜ ਤਿਆਰ ਹੋ ਜਾਂਦਾ ਹੈ ਤਾਂ ਇਸ ‘ਚ ਕਈ ਤਰ੍ਹਾਂ ਦੇ ਡਰਾਈ ਫਰੂਟ ਮਿਲਾਏ ਜਾਂਦੇ ਹਨ। ਡਰਾਈ ਫਰੂਟ ਮਿਲਾਉਣ ਤੋਂ ਬਾਅਦ ਮੁੜ ਤੋਂ ਇਸ ਗੁੜ ਨੂੰ ਠੰਢਾ ਹੋਣ ਦੇ ਲਈ ਰੱਖਿਆ ਜਾਂਦਾ ਹੈ। ਰਵਿੰਦਰ ਗਰੇਵਾਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਐਂਵੇ ਈ ਰੌਲਾ ਪੈ ਗਿਆ, ਟੇਢੀ ਪੱਗ, ਅਸੀਂ ਰੱਖ ਲਏ ਕਬੂਤਰ ਹਾਣ ਦੀਏ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਉਨ੍ਹਾਂ ਨੇ ਜਿੱਥੇ ਬਤੌਰ ਗਾਇਕ ਇੰਡਸਟਰੀ ‘ਚ ਕੰਮ ਕੀਤਾ ਹੈ, ਉੱਥੇ ਹੀ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

© Copyright Galactic Television & Communications Pvt. Ltd. 2026. All rights reserved.