ਪੰਜਾਬੀ ਗਾਇਕ ਰੰਮੀ ਰੰਧਾਵਾ ਖਿਲਾਫ ਅਜਨਾਲਾ ਥਾਣੇ ਚ ਮੁਕੱਦਮਾ ਦਰਜ,ਇਸ ਦੋਸ਼ ਤਹਿਤ ਹੋਈ ਕਾਰਵਾਈ
ਗਾਇਕ ਰੰਮੀ ਰੰਧਾਵਾ ਅਕਸਰ ਚਰਚਾ ‘ਚ ਰਹਿੰਦੇ ਹਨ । ਕਦੇ ਐਲੀ ਮਾਂਗਟ ਦੇ ਨਾਲ ਝਗੜੇ ਕਾਰਨ ਤੇ ਕਦੇ ਕਿਸੇ ਵਿਵਾਦ ਦੇ ਕਾਰਨ । ਇਸ ਵਾਰ ਉਹ ਕਿਸੇ ਦੇ ਨਾਲ ਝਗੜੇ ਦੇ ਕਾਰਨ ਚਰਚਾ ‘ਚ ਨਹੀਂ ਆਏ । ਬਲਕਿ ਇਸ ਵਾਰ ਉਹ ਵਿਵਾਦ ‘ਚ ਘਿਰੇ ਹਨ ਹਥਿਆਰਾਂ ਦੀ ਨੁੰਮਾਇਸ਼ ਕਰਨ ਦੇ ਇਲਜ਼ਾਮ ਤਹਿਤ।
ਗਾਇਕ ਰੰਮੀ ਰੰਧਾਵਾ ਅਕਸਰ ਚਰਚਾ ‘ਚ ਰਹਿੰਦੇ ਹਨ । ਕਦੇ ਐਲੀ ਮਾਂਗਟ ਦੇ ਨਾਲ ਝਗੜੇ ਕਾਰਨ ਤੇ ਕਦੇ ਕਿਸੇ ਵਿਵਾਦ ਦੇ ਕਾਰਨ । ਇਸ ਵਾਰ ਉਹ ਕਿਸੇ ਦੇ ਨਾਲ ਝਗੜੇ ਦੇ ਕਾਰਨ ਚਰਚਾ ‘ਚ ਨਹੀਂ ਆਏ । ਬਲਕਿ ਇਸ ਵਾਰ ਉਹ ਵਿਵਾਦ ‘ਚ ਘਿਰੇ ਹਨ ਹਥਿਆਰਾਂ ਦੀ ਨੁੰਮਾਇਸ਼ ਕਰਨ ਦੇ ਇਲਜ਼ਾਮ ਤਹਿਤ। ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਪੰਜਾਬ ਦੇ ਨਾਮਵਰ ਗਾਇਕ ਰੰਮੀ ਰੰਧਾਵਾ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕਦਮਾ ਦਰਜ ਕੀਤਾ ਹੈ।

ਰੰਮੀ ਰੰਧਾਵਾ ਨੇ ਫੇਸਬੁੱਕ ਤੇ ਪਾਈ ਸੀ ਵੀਡੀਓ
ਗਾਇਕ ਰੰਮੀ ਰੰਧਾਵਾ ਨੇ ਆਪਣੇ ਫੇਸਬੁੱਕ ਪੇਜ ਤੇ ਹਥਿਆਰਾਂ ਦੀ ਨੁੰਮਾਇਸ਼ ਕਰਦਾ ਇੱਕ ਵੀਡੀਓ ਪਾਇਆ ਸੀ।ਜਿਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਵੀਡੀਓ ਨੂੰ ਸਾਂਝਾ ਕਰਦੇ ਹੋਏ ਰੰਮੀ ਰੰਧਾਵਾ ਨੇ ਲਿਖਿਆ ਸੀ ਕਿ ‘ਸਰਦਾਰੀਆਂ ਸਿਰ ਦੇ ਕੇ ਮਿਲਦੀਆਂ ਨੇ।
_6bbf03fb4c40f7dec212e7f0396df2f3_1280X720.webp)
ਸਰਦਾਰ ਕਹਾਉਣਾ ਕੋਈ ਸੌਖਾ ਨਹੀਂ”।ਜਿਸ ਤੋਂ ਬਾਅਦ ਏਐਸਆਈ ਕਵਲਜੀਤ ਸਿੰਘ ਦੀ ਸ਼ਿਕਾਇਤ ਤੇ ਇਸ ਮਾਮਲੇ ‘ਚ ਆਰਮਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ । ਏਐਸਆਈ ਕੰਵਲਜੀਤ ਸਿੰਘ ਮੁਤਾਬਕ ਕਿਸੇ ਮੁਖਬਿਰ ਦੇ ਵੱਲੋਂ ਉਨ੍ਹਾਂ ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਦੋਂ ਏਐੱਸਆਈ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਸਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਰੰਮੀ ਰੰਧਾਵਾ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ।