ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਐਨਸੀਬੀ ਦਾ ਨੋਟਿਸ, ਪੁੱਛਗਿੱਛ ਦੇ ਬੁਲਾਇਆ ਗਿਆ

ਨਸ਼ੇ ਨੂੰ ਪ੍ਰਫੁਲਤ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਪ੍ਰੇਮ ਢਿਲੋਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ । ਕਥਿਤ ਤੌਰ ਤੇ ਅਫੀਮ ਦੇ ਲਿਫਾਫੇ ਨਾਲ ਦੇਖੇ ਗਏ ਪ੍ਰੇਮ ਢਿੱਲੋਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨੋਟਿਸ ਪੇਸ਼ ਹੋਣ ਲਈ ਕਿਹਾ ਹੈ । ਪਰ ਖਬਰਾਂ ਮੁਤਾਬਿਕ ਪ੍ਰੇਮ ਢਿੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅੱਗੇ ਪੇਸ਼ ਨਹੀਂ ਹੋਏ । ਅਜਿਹੇ ਹਲਾਤਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰੇਮ ਢਿੱਲੋਂ ਦੇ ਖਿਲਾਫ ਸਖਤ ਕਦਮ ਉਠਾ ਸਕਦੀ ਹੈ ।

By  Shaminder Kaur Kaler January 24th 2026 10:05 AM -- Updated: January 24th 2026 10:17 AM

ਨਸ਼ੇ ਨੂੰ ਪ੍ਰਫੁਲਤ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਪ੍ਰੇਮ ਢਿਲੋਂ (Prem Dhillon) ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ । ਕਥਿਤ ਤੌਰ ਤੇ ਅਫੀਮ ਦੇ ਲਿਫਾਫੇ ਨਾਲ ਦੇਖੇ ਗਏ ਪ੍ਰੇਮ ਢਿੱਲੋਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨੋਟਿਸ ਪੇਸ਼ ਹੋਣ ਲਈ ਕਿਹਾ ਹੈ । ਪਰ ਖਬਰਾਂ ਮੁਤਾਬਿਕ ਪ੍ਰੇਮ ਢਿੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅੱਗੇ ਪੇਸ਼ ਨਹੀਂ ਹੋਏ । ਅਜਿਹੇ ਹਲਾਤਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰੇਮ ਢਿੱਲੋਂ ਦੇ ਖਿਲਾਫ ਸਖਤ ਕਦਮ ਉਠਾ ਸਕਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੇਮ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । 


ਜਿਸ ਵਿੱਚ ਉਹ ਕਾਰਾਂ ਦੇ ਸ਼ੋਅਰੂਮ ਵਿੱਚ ਬੈਠੇ ਹੋਏ ਹਨ, ਤੇ ਉਹਨਾਂ ਨੇ ਹੱਥ ਵਿੱਚ ਕਥਿਤ ਤੌਰ ਤੇ ਅਫੀਮ ਦਾ ਪੈਕੇਟ ਫੜਿਆ ਹੋਇਆ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਪ੍ਰੇਮ ਢਿੱਲੋਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅੇਨ.ਸੀ.ਬੀ. ਨੇ ਪ੍ਰੇਮ ਢਿਲੋਂ ਨੂੰ ਮਾਮਲੇ ਵਿੱਚ ਸ਼ੁੱਕਰਵਾਰ, 23ਜਨਵਰੀ ਨੂੰ ਸਵੇਰੇ 10:00 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ । ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਿਕ ਐਨਸੀਬੀ ਇਸ ਗੱਲ ਦੀ ਜਾਂਚ ਕਰੇਗਾ ਕਿ ਪ੍ਰੇਮ ਢਿੱਲੋਂ ਨੇ ਅਫੀਮ ਦੀ ਏਨੀਂ ਵੱਡੀ ਖੇਪ ਕਿੱਥੋਂ ਲੈ ਕੇ ਆਇਆ ਸੀ । ਇਸ ਮਮਲੇ ਵਿੱਚ ਪ੍ਰੇਮ ਢਿੱਲੋਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ ।

ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ 

ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। 

© Copyright Galactic Television & Communications Pvt. Ltd. 2026. All rights reserved.